ਪੱਤਰ ਪ੍ਰਰੇਰਕ, ਕੋਟਕਪੂਰਾ : ਸੂਬਾ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸੂਬੇ ਦੇ ਵੱਖ ਵੱਖ ਹਲਕਿਆਂ ਵਿਚ ਨਸ਼ਿਆਂ ਨੂੰ ਨੱਥ ਪਾਉਣ ਲਈ ਵਿਸ਼ੇਸ ਸੈਮੀਨਾਰ ਕਰਵਾਏ ਜਾ ਰਹੇ ਹਨ ਜਿਸ ਤਹਿਤ ਹਲਕਾ ਕੋਟਕਪੂਰਾ ਦੇ ਪਿੰਡ ਧੂੜਕੋਟ ਵਿਖੇ ਨਸ਼ਿਆਂ ਖਿਲਾਫ਼ ਭਾਈ ਰਾਹੁਲ ਸਿੱਧੂ ਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਜ਼ਿਲ੍ਹਾ ਪੁਲਿਸ ਮੁਖ਼ੀ ਰਾਜ ਬਚਨ ਸਿੰਘ ਤੇ ਡੀ ਐਸ ਪੀ ਗੁਰਪ੍ਰਰੀਤ ਸਿੰਘ ਫ਼ਰੀਦਕੋਟ ਵਿਸ਼ੇਸ ਤੌਰ 'ਤੇ ਪੁੱਜੇ। ਇਸ ਸਮੇ ਭਾਈ ਰਾਹੁਲ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਤੇ ਸਮਾਜਸੇਵੀ ਕਾਰਜਾਂ ਵਿਚ ਵਧੇਰੇ ਰੁਚੀ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਸੂਬੇ ਦੇ ਨੌਜਵਾਨਾਂ ਵਿਚ ਵਧੀਆਂ ਕਾਰਜਸ਼ੈਲੀ ਪੇਸ਼ ਕਰਨ ਦਾ ਵਧੇਰੇ ਜਜ਼ਬਾ ਹੈ ਜਿਸਨੂੰ ਖੇਡਾਂ ਤੇ ਵਿੱਦਿਆ ਦੇ ਖੇਤਰ ਵਿਚ ਵਧੀਆਂ ਭੂਮਿਕਾ ਨਿਭਾ ਕੇ ਵੀ ਦਿਖਾਇਆ ਜਾ ਸਕਦਾ ਹੈ। ਇਸ ਸਮੇਂ ਜ਼ਿਲ੍ਹਾ ਪੁਲਿਸ ਮੁਖ਼ੀ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿਚ ਸਹਿਯੋਗ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਵਗਦੇ ਦਰਿਆਂ ਨੂੰ ਬਹੁਤ ਤੇਜ਼ੀ ਨਾਲ ਠੱਲ ਪਾਈ ਜਾ ਰਹੀ ਹੈ ਜਿਸ ਵਿਚ ਸਭਨਾਂ ਦੇ ਸਹਿਯੋਗ ਦੀ ਜਰੂਰਤ ਵੀ ਹੈ। ਇਸ ਸਮੇਂ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਪੂਰ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। ਇਸ ਸਮੇਂ ਦਿਲਬਾਗ ਸਿੰਘ ਸਰਪੰਚ, ਰਾਜ ਸਿੰਘ, ਭਾਈ ਰਸਬੀਰ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਚਮੇਲੀ, ਲਖਵਿੰਦਰ ਸਿੰਘ ਸਰਪੰਚ, ਰਾਜਾ ਿਢੱਲੋ, ਤਰਸੇਮ ਭਾਣਾ, ਹੈਪੀ ਬਰਾੜ, ਸ਼ੇਰਬਾਜ ਸਿੰਘ, ਜਸਪਾਲ ਸਿੰਘ ਸਰਪੰਚ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਤੇ ਕਾਂਗਰਸੀ ਆਗੂ ਹਾਜਰ ਸਨ।

08ਐਫ਼ਡੀਕੇ108:-ਧੂੜਕੋਟ ਵਿਖੇ ਜ਼ਿਲ੍ਹਾ ਪੁਲਿਸ ਮੁਖ਼ੀ ਰਾਜਬਚਨ ਸਿੰਘ ਤੇ ਰਾਹੁਲ ਸਿੱਧੂ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਦੇ ਹੋਏ।