ਰਪ੍ਰਰੀਤ ਸਿੰਘ ਚਾਨਾ ਕੋਟਕਪੂਰਾ : ਸਥਾਨਕ ਰੇਲਵੇ ਸਟੇਸ਼ਨ ਵਿਖੇ ਜੀਆਰਪੀ ਅਤੇ ਆਰਪੀਐਫ ਪੁਲਿਸ ਵੱਲੋਂ ਦਵਾਲੀ ਦੇ ਤਿਹਾਉਹਾਰ ਨੂੰ ਮੁੱਖ ਰੱਖਦਿਆਂ ਮੁਸਾਫਿਰਾਂ ਦੇ ਸਮਾਨ ਦੀ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਸਬੰਧੀ ਐਸਐਚਓ ਸੁਖਦੇਵ ਸਿੰਘ ਲਾਡਾ,ਇੰਸਪੈਕਟਰ ਸੱਤਿਆ ਨੰਦ,ਚੌਕੀ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਅਣਸੁਖਾਵੀ ਘਟਨਾ ਤੋਂ ਬਚਣ ਲਈ ਰੇਲਵੇ ਸਟੇਸ਼ਨ ਤੇ ਰੇਲ ਗੱਡੀਆਂ 'ਚ ਸਫਰ ਕਰ ਰਹੇ ਮੁਸਾਫਿਰਾਂ ਦੇ ਸਮਾਨ ਦੀ ਤਲਾਸ਼ੀ ਲੈਣ ਤੋਂ ਇਲਾਵਾ ਉਨਾਂ੍ਹ ਨੂੰ ਕਿਸੇ ਜਗ੍ਹਾ ਸ਼ੱਕੀ ਵਸਤੂ ਮਿਲਣ ਤੇ ਤੁਰੰਤ ਰੇਲਵੇ ਪੁਲਿਸ ਨੂੰ ਸੂਚਿਤ ਕਰਨ ਲਈ ਜਾਗਰੂਕ ਕੀਤਾ ਗਿਆ। ਉਨਾਂ੍ਹ ਕਿਹਾ ਕਿ ਜਾਗਰੂਕ ਕਰਨ ਸਮੇਂ ਮੁਸਾਫਿਰਾਂ ਨੂੰ ਇਹੇ ਵੀ ਦੱਸਿਆ ਗਿਆ ਕਿ ਕਿਸੇ ਵੀ ਅਣਜਾਣ ਵਿਅਕਤੀ ਤੋਂ ਕੋਈ ਖਾਣ ਲਈ ਚੀਜ ਨਾ ਲਈ ਜਾਵੇ।ਉਨਾਂ੍ਹ ਦੱਸਿਆ ਕਿ ਰੇਲਵੇ ਖੇਤਰ 'ਚ ਹਰੇਕ ਸ਼ੱਕੀ ਵਿਅਕਤੀ ਤੇ ਤਿੱਖੀ ਨਜਰ ਰੱਖੀ ਜਾ ਰਹੀ ਹੈ। ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਰੇਲਵੇ ਸਟੇਸ਼ਨ ਜਾਂ ਰੇਲ ਗੱਡੀ 'ਚ ਨਸ਼ੇ ਦਾ ਸੇਵਨ ਨਾ ਕਰੇ। ਇਸ ਮੌਕੇ ਏਐਸਆਈ ਜਗਦੇਵ ਸਿੰਘ,ਮਹਿਲ ਸਿੰਘ,ਰੇਸ਼ਮ ਸਿੰਘ,ਇਕਬਾਲ ਸਿੰਘ, ਤੋਂ ਇਲਾਵਾ ਹੋਰ ਮੁਲਾਜਮ ਹਾਜਰ ਸਨ।