ਬੀਐੱਸ ਿਢੱਲੋਂ, ਫ਼ਰੀਦਕੋਟ : ਪਿ੍ਰੰਸੀਪਲ ਅਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦਾ ਗਿਆਨ ਪ੍ਰਦਾਨ ਕਰਨ ਵਾਸਤੇ ਸਾਇੰਸ ਮੇਲਾ ਲਗਾਇਆ ਗਿਆ। ਇਸ ਮੌਕੇ ਬਸੰਤ ਪ੍ਰਤਾਪ ਬਲਾਕ ਮੈਂਟਰ ਉਚੇਚੇ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਪੜੋ ਪੰਜਾਬ-ਪੜਾਓ ਪੰਜਾਬ ਤਹਿਤ ਵੱਖ-ਵੱਖ ਕਿਰਿਆਵਾਂ ਰਾਹੀਂ ਵਿਦਿਆਰਥੀਆਂ ਨੇ ਆਪਣੇ ਗਿਆਨ 'ਚ ਵਾਧਾ ਕੀਤਾ। ਮੇਲੇ ਦਾ ਉਦਘਾਟਨ ਯਸ਼ਵੰਤ ਕੁਮਾਰ ਅਤੇ ਬਲਾਕ ਮੈਂਟਰ ਬਸੰਤ ਪ੍ਰਤਾਪ ਵੱਲੋਂ ਸਾਂਝੇ ਰੂਪ 'ਚ ਕੀਤਾ ਗਿਆ। ਇਸ ਮੌਕੇ ਰੀਤੂ ਸਿੰਗਲਾ, ਮਨਿੰਦਰਪਾਲ ਕੌਰ ਸਾਇੰਸ ਮਿਸਟ੍ਰੈੱਸ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਵਿਸ਼ੇ ਪ੍ਰਤੀ ਰੁਚੀ ਪੈੱਦਾ ਕਰਨ ਦੇ ਮੰਤਵ ਨਾਲ ਲਗਾਇਆ ਇਹ ਮੇਲਾ ਬੇਹੱਦ ਸਫ਼ਲ ਰਿਹਾ ਹੈ। ਇਸ ਮੌਕੇ ਤਿਆਰ ਕੀਤੇ ਚਾਰਟ, ਮਾਡਲਾਂ ਰਾਹੀਂ ਵਿਦਿਆਰਥੀਆਂ ਨੇ ਪੱਕੇ ਤੌਰ ਤੇ ਗਿਆਨ ਪ੍ਰਰਾਪਤ ਕੀਤਾ ਜਾਪਦਾ ਸੀ। ਇਸ ਮੇਲੇ ਦੀ ਸਫ਼ਲਤਾ ਵਾਸਤੇ ਚਰਨਜੀਤ ਕੌਰ, ਸਰਬਜੀਤ ਕੌਰ, ਕਮਲਾ ਦੇਵੀ, ਗੁਰਦੇਵ ਸਿੰਘ ਸਟੇਟ ਐਵਾਰਡੀ, ਬਲਦੇਵ ਸਿੰਘ, ਦਲਜੀਤ ਸਿੰਘ, ਗੁਰਜਿੰਦਰ ਸਿੰਘ ਡੋਹਕ ਨੇ ਅਹਿਮ ਭੂਮਿਕਾ ਅਦਾ ਕੀਤੀ।

10ਐਫ਼ਡੀਕੇ103:-ਸਾਇੰਸ ਮੇਲੇ ਦੌਰਾਨ ਵਿਦਿਆਰਥੀਆਂ ਨਾਲ ਯਸ਼ਵੰਤ ਕੁਮਾਰ, ਬਸੰਤ ਪ੍ਰਤਾਪ ਅਤੇ ਅਧਿਆਪਕ।