ਅਰਸ਼ਦੀਪ ਸੋਨੀ, ਸਾਦਿਕ : ਪਿੰਡ ਘੁੱਦੂਵਾਲਾ ਵਿਖੇ ਐੱਸਬੀਆਰਐੱਸ ਕਾਲਜ ਫਾਰ ਵਿਮੈਨ ਘੁੱਦੂਵਾਲਾ ਸਾਦਿਕ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਲਾਨੇ ਗਏ ਬੀਸੀਏ ਭਾਗ ਤੀਜਾ ਸਮੈਸਟਰ ਦਸੰਬਰ 2021 ਦਾ ਨਤੀਜਾ ਸ਼ਾਨਦਾਰ ਰਿਹਾ।

ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਐਡਮਿਨ ਅਫ਼ਸਰ ਨੇ ਦੱਸਿਆ ਕਿ ਇਸ ਨਤੀਜੇ 'ਚੋਂ ਜਸਪ੍ਰਰੀਤ ਕੌਰ ਪੁੱਤਰੀ ਜਗਸੀਰ ਸਿੰਘ ਪਿੰਡ ਵੀਰੇ ਵਾਲਾ ਨੇ 91.5 ਫ਼ੀਸਦੀ ਅੰਕ ਅਤੇ ਸੰਦੀਪ ਕੌਰ ਪੁੱਤਰੀ ਹਾਕਮ ਸਿੰਘ ਪਿੰਡ ਲੋਪੋਂ ਨੇ 91.5 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਅਰਸ਼ਦੀਪ ਕੌਰ ਪੁੱਤਰੀ ਗੁਰਮੀਤ ਸਿੰਘ ਪਿੰਡ ਭੰਗੇਵਾਲਾ ਨੇ 90।7 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਅਤੇ ਸਰਬਜੀਤ ਕੌਰ ਪੁੱਤਰੀ ਭਗਵਾਨ ਸਿੰਘ ਪਿੰਡ ਚੱਕ ਸਾਹੁ ਨੇ 90 ਫੀਸਦੀ ਅੰਕ ਲੈ ਕੇ ਤੀਜਰਾ ਸਥਾਨ ਹਾਸਲ ਕੀਤਾ। ਵਿਦਿਆਰਥਣਾਂ ਦੀ ਸ਼ਾਨਦਾਰ ਪ੍ਰਰਾਪਤੀ ਤੇ ਗੁਰਸੇਵਕ ਸਿੰਘ ਥਿੰਦ, ਐਡਮਿਨ ਅਫ਼ਸਰ ਦਵਿੰਦਰ ਸਿੰਘ ਤੇ ਵਾਈਸ ਪਿੰ੍ਸੀਪਲ ਪੋ੍. ਜਸਵਿੰਦਰ ਕੌਰ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪੇ੍ਰਿਤ ਕੀਤਾ।