ਪੱਤਰ ਪੇ੍ਰਰਕ, ਫਰੀਦਕੋਟ : ਸੇਵ ਹਿਊਮੈਨਿਟੀ ਫਾਊਾਡੇਸ਼ਨ ਵੱਲੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਿ੍ਹਤਾਂ ਨੂੰ ਇਲਾਜ ਲਈ ਮਹੀਨਾਵਾਰ ਮੱਦਦ ਸੌਂਪੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਾਡੇਸ਼ਨ ਦੇ ਸੇਵਾਦਾਰ ਭਾਈ ਸ਼ਵਿਜੀਤ ਸਿੰਘ ਸੰਘਾ ਨੇ ਦੱਸਿਆ ਕਿ ਫਾਊਾਡੇਸ਼ਨ ਵੱਲੋਂ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਕੁਝ ਲੋੜਵੰਦ ਮਰੀਜ਼ ਮਹੀਨਾਵਾਰ ਇਲਾਜ ਲਈ ਅਪਣਾਏ ਗਏ ਹਨ ਜੋ ਕਿ ਆਰਥਿਕ ਸਮੱਸਿਆਵਾਂ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਸਨ। ਇਹਨਾਂ ਮਰੀਜ਼ਾਂ ਵਿੱਚ ਸੁਖਜੀਤ ਸਿੰਘ ਵਾਸੀ ਹੱਸਣ ਭੱਟੀ ਜੋ ਕਿ ਸੜਕ ਹਾਦਸੇ ਦਾ ਸ਼ਕਿਾਰ ਹੋ ਗਿਆ ਸੀ, ਨੂੰ ਹਰ ਮਹੀਨੇ ਇਲਾਜ ਲਈ ਫਾਊਾਡੇਸ਼ਨ ਵੱਲੋਂ 10 ਹਜਾਰ ਰੁਪਏ ਦੀ ਸਹਾਇਤਾ ਕੀਤੀ ਜਾਂਦੀ ਹੈ |ਸੁਖਜੀਤ ਸਿੰਘ ਤੋਂ ਇਲਾਵਾ ਕੈਂਸਰ ਮਰੀਜ਼ ਅਸ਼ੀਸ਼ ਸਿੰਘ ਕੋਟਕਪੂਰਾ, ਦਿਮਾਗੀ ਸਮੱਸਿਆਵਾਂ ਤੋਂ ਪੀੜਿ੍ਹਤ ਗੁਰਵਿੰਦਰ ਸਿਮਘ ਬੀਹਲੇਵਾਲਾ ਅਤੇ ਜਸਪ੍ਰਰੀਤ ਸਿੰਘ ਭੁੱਟੀਵਾਲਾ, ਸੜਕ ਹਾਦਸੇ ਦੇ ਪੀੜਿ੍ਹਤ ਜਸਕਰਨ ਸਿੰਘ ਦਾਨਾ ਰੁਮਾਣਾ ਅਤੇ ਸੁਖਵਿੰਦਰ ਸਿੰਘ ਮੰਡਵਾਲਾ, ਟਹਿਲ ਸਿੰਘ ਅਤੇ ਗੁਰਮੀਤ ਕੌਰ ਫਰੀਦਕੋਟ ਸ਼ਾਮਲ ਹਨ। ਮਰੀਜ਼ਾਂ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ ਚਿੰਟੂ ਚਾਵਲਾ ਹੈੱਡ ਕੈਸ਼ੀਅਰ ਦਫਤਰ ਸਿਵਲ ਸਰਜਨ, ਫਰੀਦਕੋਟ ਨੇ ਫਾਊਾਡੇਸ਼ਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਉੱਤਮ ਮਾਨਵੀ ਕਰਮ ਆਖਿਆ। ਇਸ ਮੌਕੇ ਹਾਜ਼ਰ ਫਾਊਾਡੇਸ਼ਨ ਦੇ ਸੇਵਾਦਾਰਾਂ ਹਰਪ੍ਰਰੀਤ ਸਿੰਘ ਭਿੰਡਰ, ਵਿੱਕੀ ਗਰੋਵਰ, ਜਸਪ੍ਰਰੀਤ ਸਿੰਘ, ਵਰਿੰਦਰ ਸਿੰਘ ਖਾਲਸਾ, ਸਿਲੰਦਰ ਸਿੰਘ, ਤੇਜਿੰਦਰਪਾਲ ਜੁਗਨੂੰ ਅਤੇ ਕੁਲਵੰਤ ਸਿੰਘ ਨੇ ਫਾਊਾਡੇਸ਼ਨ ਨੂੰ ਸਹਿਯੋਗ ਕਰਨ ਵਾਲੇ ਸਮੂਹ ਦਾਨੀ ਸੱਜਣਾ ਦਾ ਧੰਨਵਾਦ ਕੀਤਾ।