ਪੱਤਰ ਪੇ੍ਰਰਕ, ਫਰੀਦਕੋਟ : 2022-23 ਦੌਰਾਨ ਭਾਰਤ ਸਰਕਾਰ ਦੇ ਕੇਂਦਰੀ ਸੰਸਕ੍ਰਿਤ ਵਿਸ਼ਵ ਵਿਦਿਆਲਾ ਨਵੀਂ ਦਿੱਲੀ ਵੱਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਵਿਚ ਸੰਸਕ੍ਰਿਤ ਦੇ ਦੋ ਨਵੇਂ ਕੋਰਸ (ਇਕ ਸਾਲ ਦਾ ਸਰਟੀਫਿਕੇਟ ਕੋਰਸ ਅਤੇ ਦੋ ਸਾਲ ਦਾ ਡਿਪਲੋਮਾ ਕੋਰਸ) ਦਿੱਤੇ ਗਏ ਹਨ, ਜੋ ਕਿ ਇਲਾਕੇ ਲਈ ਬੜੀ ਮਾਣ ਵਾਲੀ ਗੱਲ ਹੈ। ਦੋਵੇਂ ਕੋਰਸਾਂ ਵਿਚ ਕੁੱਲ 100-100 ਸੀਟਾਂ ਹਨ। ਸੰਸਕ੍ਰਿਤ ਕੋਰਸ ਕਰਨ ਉਪਰੰਤ ਵਿਦਿਆਰਥੀਆਂ ਨੂੰ ਰਾਸ਼ਟਰੀ ਸੰਸਕ੍ਰਿਤ ਸੰਸਥਾਨਮ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਭਾਰਤ ਸਰਕਾਰ ਵੱਲੋਂ ਇਸ ਕੋਰਸ ਲਈ ਕਾਲਜ ਵਿਚ ਸੰਸਕ੍ਰਿਤ ਅਧਿਆਪਕ ਯੋਗੇਸ਼ ਅਗਸਥੀ ਦੀ ਨਿਯੁਕਤੀ ਕੀਤੀ ਗਈ ਹੈ। ਇਸ ਪੋ੍ਗਰਾਮ ਦੇ ਆਥੋਰਾਈਜ਼ਡ ਅਫ਼ਸਰ ਪੋ੍. ਕੁਲਵਿੰਦਰ ਕੌਰ ਨੇ ਸੰਸਕ੍ਰਿਤ ਭਾਸ਼ਾ ਦੀ ਵੈਦਿਕ ਕਾਲ ਤੋਂ ਲੈ ਕੇ ਹੁਣ ਤਕ ਦੀ ਮਹਾਨਤਾ ਬਾਰੇ ਚਾਨਣ ਪਾਇਆ। ਕਾਲਜ ਦੇ ਸਾਬਕਾ ਪਿੰ੍ਸੀਪਲ ਡਾ. ਪਰਮਿੰਦਰ ਸਿੰਘ ਨੇ ਹਿੰਦੀ ਅਤੇ ਸੰਸਕ੍ਰਿਤ ਪੇ੍ਮੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਸੰਸਕ੍ਰਿਤ ਕੋਰਸ ਕਰਨ ਦਾ ਇਛੁੱਕ ਹੈ ਤਾਂ ਉਹ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਚ ਸੰਸਕ੍ਰਿਤ ਅਧਿਆਪਕ ਯੋਗੇਸ਼ ਅਵਸਥੀ ਨਾਲ ਸੰਪਰਕ ਕਰ ਸਕਦੇ ਹਨ। ਸੰਸਕ੍ਰਿਤ ਅਧਿਆਪਕ ਯੋਗੇਸ਼ ਅਗਸਥੀ ਨੇ ਦੱਸਿਆ ਕਿ ਸੰਸਕ੍ਰਿਤ ਕੋਰਸਾਂ ਵਿਚ ਦਾਖਲੇ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਸੰਸਕ੍ਰਿਤ ਕੋਰਸ ਵਿਚ ਕਿਸੇ ਵੀ ਉਮਰ ਦਾ ਵਿਅਕਤੀ ਦਾਖਲਾ ਲੈ ਸਕਦਾ ਹੈ। ਸੰਸਕ੍ਰਿਤ ਦੇ ਇਕ ਸਾਲ ਕੋਰਸ ਦੀ ਦਾਖਲਾ ਫੀਸ 500 ਰੁਪਏ ਕਿਤਾਬਾਂ ਦਾ ਖਰਚਾ 500 ਕੁੱਲ 1000 ਰੁਪਏ ਹੈ। ਸੰਸਕ੍ਰਿਤ ਕੋਰਸ ਕਰਨ ਉਪਰੰਤ ਵਿਦਿਆਰਥੀ ਪੰਜਾਬ ਹੀ ਨਹੀਂ, ਬਲਕਿ ਪੂਰੇ ਭਾਰਤ ਵਿਚ ਨੌਕਰੀ ਦੇ ਯੋਗ ਬਣ ਸਕਦੇ ਹਨ। ਉਨ੍ਹਾਂ ਲਈ ਕਈ ਵਿਭਾਗਾਂ ਆਯੂਰਵੈਦ, ਸਿੱਖਿਆ, ਇੰਜੀਨੀਅਰ ਆਦਿ ਦੇ ਖੇਤਰ ਵਿਚ ਨੌਕਰੀ ਦੇ ਰਸਤੇ ਖੁੱਲ੍ਹਣਗੇ। ਜੇਕਰ ਵਿਦਿਆਰਥੀਆਂ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਣਗੇ ਤਾਂ ਉਹ ਬਹੁਤ ਵਧੀਆ ਸੰਸਕ੍ਰਿਤ ਬੋਲ ਸਕਦਾ ਹੈ ਅਤੇ ਅਧਿਆਪਕ ਬਣ ਸਕਦੇ ਹਨ।