ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਪਿਛਲੇ ਕਈ ਦਹਾਕਿਆਂ ਤੋਂ ਸੁੰਦਰ ਮੂਰਤੀਆਂ ਬਣਾ ਕੇ ਆਪਣੀ ਕਲਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਕੋਟਕਪੂਰੇ ਦੇ ਵਸਨੀਕ ਗੁਰਮੇਲ ਸਿੰਘ ਮੂਰਤੀਕਾਰ ਇਸ ਦੁਨੀਆ ਨੂੰ ਹਮੇਸ਼ਾ ਲਈ ਛੱਡ ਗਏ ਹਨ। ਉਹਨਾਂ ਰਾਤ ਕਰੀਬ ਡੇਢ ਵਜੇ ਆਪਣੀ ਲੜਕੀ ਦੇ ਘਰ ਬਠਿੰਡਾ ਆਖਰੀ ਸਾਹ ਲਿਆ।

ਇਹ ਦੁਖਦ ਸਮਾਚਾਰ ਦਿੰਦਿਆਂ ਉਨ੍ਹਾਂ ਦੀ ਬੇਟੀ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਉਹ ਗੰਭੀਰ ਬਿਮਾਰ ਸਨ ਅਤੇ ਬਠਿੰਡਾ ਵਿਖੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰਿਵਾਰ ਵਿਚ ਉਹ ਆਪਣੀ ਪਤਨੀ ਅਤੇ ਦੋ ਬੇਟੀਆਂ ਛੱਡ ਗਏ। ਦੋ ਬੇਟੀਆਂ ਵਿਚੋਂ ਇਕ ਮੰਦਬੁੱਧੀ ਹੈ ਤੇ ਦੂਜੀ ਧੀ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਲਾਪਤਾ ਹੈ।

ਗੁਰਮੇਲ ਸਿੰਘ ਦੀਆਂ ਬਣਾਈਆਂ ਮੂਰਤੀਆਂ ਪੰਜਾਬ ਦੇ ਹਰੇਕ ਰਾਮਬਾਗ ਅਤੇ ਚੌਂਕਾਂ ਵਿਚ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਦੀ ਇਸ ਬੇਵਕਤੀ ਮੌਤ 'ਤੇ ਇਲਾਕੇ ਦੇ ਸਮੂਹ ਕਲਾਕਾਰ ਅਤੇ ਸਾਹਿਤਕਾਰ ਪਰਿਵਾਰ ਨਾਲ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਨ । ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਸਸਕਾਰ ਅੱਜ ਰਾਮਬਾਗ ਨੇੜੇ ਹਰੀਨੌਂ ਫਾਟਕ ਕੋਲ ਕੀਤਾ ਜਾਵੇਗਾ। ਸਸਕਾਰ ਮੌਕੇ ਕੋਵਿਡ ਨਿਯਮਾਂ ਤਹਿਤ ਸਰਕਾਰ ਦੀ ਗਾਈਡਲਾਈਨਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ।

Posted By: Tejinder Thind