ਬਲਕਰਨ ਸਿੰਘ ਿਢੱਲੋਂ, ਫਰੀਦਕੋਟ : ਬਾਬਾ ਫਰੀਦ ਲਾਅ ਕਾਲਜ ਵਿਖੇ ਸਟੇਟ ਸੂਚਨਾ ਆਯੋਗ ਪੰਜਾਬ ਵੱਲੋਂ ਸਪੌਂਸਰਡ ਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਸ਼ਨ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਬਠਿੰਡਾ ਰਿਜ਼ਨਲ ਸੈਂਟਰ ਦੇ ਸਹਿਯੋਗ ਨਾਲ ਇਕ ਰੋਜ਼ਾ ਰਾਇਟ ਟੂ ਇੰਫਰਮੇਸ਼ਨ ਐਕਟ, 2005 ਦੀ ਵਰਕਸ਼ਾਪ ਕਰਵਾਈ ਗਈ, ਜਿਸ 'ਚ ਕਾਲਜ ਦੇ 80 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਇਸ ਵਰਕਸ਼ਾਪ ਵਿੱਚ ਜਰਨੈਲ ਸਿੰਘ (ਰੀਜਨਲ ਪ੍ਰਰੋਜੈਕਟ ਡਾਇਰੈਕਟਰ, ਮਗਸੀਪਾ), ਮਨਦੀਪ ਸਿੰਘ (ਟ੍ਰੇਨਿੰਗ ਕੋ-ਆਰਡੀਨੇਟਰ, ਰੀਜਨਲ ਸੈਂਟਰ ਬਠਿੰਡਾ), ਐਡਵੋਕੇਟ ਕਸ਼ਮੀਰ ਲਾਲ (ਰਿਟਾ.ਖਜਾਨਾ ਅਫਸਰ) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਵੈਲ-ਕਮ ਸਪੀਚ ਦਿੰਦਿਆ ਡਾ. ਏਵਨ ਕੁਮਾਰ ਵੈਦ ਨੇ ਵਿਦਿਆਰਥੀਆਂ ਨੂੰ ਰਾਇਟ ਟੂ ਇੰਨਫਰਮੇਸ਼ਨ ਐਕਟ, 2005 ਦੇ ਹੋਂਦ ਵਿੱਚ ਆਉਣ ਦਾ ਪਿਛੋਕੜ, ਉਦੇਸ਼, ਆਰਟੀਕਲ 19 (1)(ਏ) ਅਤੇ ਆਰਟੀਕਲ 21 ਤੇ ਚਾਨਣਾ ਪਾਇਆ ਇਸ ਉਪਰੰਤ ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਸੂਚਨਾ ਦੇ ਅਧਿਕਾਰ ਅਤੇ ਇਸ ਨਾਲ ਸਬੰਧਤ ਨਿਯਮਾਂ ਬਾਰੇ ਜਾਣੂ ਕਰਵਾਇਆ ਇਸ ਤੋਂ ਬਾਅਦ ਐਲ਼.ਐਲ.ਬੀ ਭਾਗ-ਪਹਿਲਾ ਦੀ ਵਿਦਿਆਰਥਣ ਕਿ੍ਤਿਕਾ ਡੋਡ ਨੇ ਰਾਜ ਤੇ ਕੇਂਦਰੀ ਸੂਚਨਾ ਆਯੋਗ ਦੀ ਬਣਤਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਇਸ ਵਰਕਸ਼ਾਪ 'ਚ ਸਟੇਜ ਦਾ ਸੰਚਾਲਨ ਐਲ.ਐਲ.ਬੀ ਭਾਗ-ਤੀਜਾ ਦੀ ਵਿਦਿਆਰਥਣ ਨਵਜੀਤ ਕੌਰ ਨੇ ਕੀਤਾ। ਵਰਕਸ਼ਾਪ ਵਿੱਚ ਮੌਜੂਦ ਵਿਦਿਆਰਥੀਆਂ ਨੇ ਮੁੱਖ ਮਹਿਮਾਨਾਂ ਤੋਂ ਪੈਨਲ ਡਿਸਕਸ਼ਨ ਦੌਰਾਨ ਆਰਟੀਆਈ ਐਕਟ ਬਾਰੇ ਸਵਾਲ ਪੁੱਛੇ ਜਿੰਨ੍ਹਾਂ ਦਾ ਜਵਾਬ ਬਹੁਤ ਹੀ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਨੂੰ ਦਿੱਤਾ ਗਿਆ, ਜਿਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਇਆ ਇਸ ਉਪਰੰਤ ਵਿਦਿਆਰਥੀਆਂ ਲਈ ਆਰ.ਟੀ.ਆਈ ਐਕਟ ਤੇ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਇਸ ਮੌਕੇ ਪਿ੍ਰੰਸੀਪਲ ਡਾ.ਵੀ.ਕੇ.ਬਖਸ਼ੀ ਅਤੇ ਇੰਚਾਰਜ ਅਕੈਡਮਿਕ ਪੰਕਜ ਕੁਮਾਰ ਗਰਗ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਹੋਇਆ ਉਨ੍ਹਾਂ ਦੇ ਕਾਲਜ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੂੰ ਆਰ.ਟੀ.ਆਈ ਐਕਟ ਦੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਇਸ ਤਰ੍ਹਾਂ ਦੇ ਵਿਲੱਖਣ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਰਕਸ਼ਾਪ ਪ੍ਰਰੋਗਰਾਮਾਂ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਕਾਲਜ ਪ੍ਰਸ਼ਾਸ਼ਨ ਤੇ ਵਿਦਿਆਰਥੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੇ ਬੱਚਿਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਉਚ-ਸਿੱਖਿਆ ਦੇਣ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ ਇੰਚਾਰਜ ਅਕੈਡਮਿਕ ਪੰਕਜ ਕੁਮਾਰ ਗਰਗ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਸ ਵਰਕਸ਼ਾਪ ਦੀ ਸਫ਼ਲਤਾ ਲਈ ਵਧਾਈ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਸਹਿਯੋਗ ਦੀ ਵੀ ਸਰਾਹਨਾ ਕੀਤੀ।

21ਐਫ਼ਡੀਕੇ111:-ਵਰਕਸ਼ਾਪ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਤੇ ਸਟਾਫ ਮੈਂਬਰਜ਼।