ਪੱਤਰ ਪ੍ਰਰੇਰਕ, ਫ਼ਰੀਦਕੋਟ : ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਅੱਜ ਪ੍ਰਧਾਨ ਪ੍ਰਵੇਸ਼ ਰੀਹਾਨ ਦੀ ਅਗਵਾਈ ਹੇਠ ਸ਼੍ਰੀ ਰਾਧਾ ਕਿ੍ਸ਼ਨ ਧਾਮ ਵਿਖੇ ਰਹਿ ਰਹੇ ਬੇਸਹਾਰਾ ਬੱਚਿਆਂ ਵਾਸਤੇ ਸੁੱਕਾ ਦੁੱਧ, ਡਾਈਪਰ, ਖਿਡੌਣੇ ਵੰਡ ਕੇ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਏ ਗਏ। ਇਸ ਮੌਕੇ ਕਲੱਬ ਵੱਲੋਂ ਪੌਦੇ ਵੀ ਲਗਾਏ ਗਏ। ਇਸ ਮੌਕੇ ਰਾਜੇਸ਼ ਰੀਹਾਨ, ਪ੍ਰਦੀਪ ਕਟਾਰੀਆ ਵੱਲੋਂ ਧਾਮ ਵਿਖੇ ਰਹਿ ਰਹੇ ਬੱਚਿਆਂ, ਸਟਾਫ਼ ਵਾਸਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਧਾਮ ਪ੍ਰਬੰਧਕ ਕਿ੍ਸ਼ਨ ਗੋਪਾਲ ਲਾਡੀ ਮੰਗੇਵਾਲੀਆ ਵੱਲੋਂ ਸ੍ਰੀ ਰਾਧਾ ਕਿ੍ਸ਼ਨ ਧਾਮ ਵਿਖੇ ਚੱਲ ਰਹੇ ਪ੍ਰਰੋਜੈੱਕਟਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਿ ਰੋਟਰੀ ਕਲੱਬ ਨਿਰੰਤਰ ਲੋੜਵੰਦ ਲੋਕਾਂ ਦੀ ਸੇਵਾ ਨੂੰ ਪਹਿਲ ਦਿੰਦਾ ਹੈ। ਇਸ ਮੌਕੇ ਕਲੱਬ ਦੇ ਕੈਸ਼ੀਅਰ ਪ੍ਰਰੋ.ਐੱਨ.ਕੇ.ਗੁਪਤਾ ਨੇ ਸ਼੍ਰੀ ਰਾਧਾ ਕਿ੍ਸ਼ਨ ਧਾਮ ਵਿਖੇ ਰਹਿ ਰਹੇ ਬੱਚਿਆਂ ਦੀ ਭਵਿੱਖ 'ਚ ਵੀ ਹਰ ਸੰਭਵ ਸਹਾਇਤਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਪਣੇ ਵੱਲੋਂ ਬੱਚਿਆਂ ਲਈ ਸਮਾਨ ਪ੍ਰਬੰਧਕ ਹਵਾਲੇ ਕੀਤਾ। ਇਸ ਮੌਕੇ ਭਾਰਤ ਭੂਸ਼ਨ ਸਿੰਗਲਾ ਨੇ ਰੋਟਰੀ ਪ੍ਰਰੀਵਾਰਾਂ ਦਾ ਵਿਲੱਖਣ ਢੰਗ ਨਾਲ ਜਨਮ ਦਿਨ ਮਨਾਉਣ ਵਾਸਤੇ ਧੰਨਵਾਦ ਕੀਤਾ। ਇਸ ਮੌਕੇ ਰਮੇਸ਼ ਰੀਹਾਨ, ਵਿਕਾਸ ਮੌਂਗਾ, ਇੰਦੂ ਮੌਂਗਾ, ਪਰਦੀਪ ਕਟਾਰੀਆ, ਅਸ਼ੋਕ ਚਾਨਣਾ ਦੇ ਪ੍ਰਰੀਵਾਰ ਅਤੇ ਧਾਮ ਦੇ ਸਟਾਫ਼ ਮੈਂਬਰ ਹਾਜ਼ਰ ਸਨ।

23ਐਫ਼ਡੀਕੇ102:-ਬੇਸਹਾਰਾ ਬੱਚਿਆਂ ਨਾਲ ਆਪਣੇ ਬੱਚਿਆਂ ਦੇ ਜਨਮ ਦਿਨ ਜਨਮ ਦਿਨ ਮਨਾਉਂਦੇ ਹੋਏ ਰੋਟਰੀ ਪਰਿਵਾਰ।