ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦਰ ਛਾਬੜਾ ਦੀ ਯੋਗ ਅਗਵਾਈ ਹੇਠ ਵਿਜ਼ਨ ਸਪਰਿੰਗ ਦੇ ਸਹਿਯੋਗ ਦੇ ਨਾਲ ਸਥਾਨਕ ਏਕੇ ਫ਼ਰੂਟ ਕੰਪਨੀ ਵਿਖੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਨਿਰੀਖਣ ਕੈਂਪ ਲਾਇਆ ਗਿਆ। ਇਹ ਕੈਂਪ ਕਲੱਬ ਵੱਲੋਂ ਆਰੰਭ ਕੀਤੀ 30 ਦਿਨਾ ਦੀ ਮੁਹਿੰਮ ਤਹਿਤ ਲਾਇਆ ਗਿਆ। ਇਸ ਮੌਕੇ 86 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ ਅਤੇ 74 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਅੱਖਾਂ ਦੇ ਨਿਰੀਖਣ ਦੇ ਕੈਂਪ ਲਗਾਤਾਰ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਚੁਣੇ ਗਏ ਮਰੀਜ਼ਾਂ ਨਾਲ ਤਾਲਮੇਲ ਕਰ ਕੇ ਜਲਦੀ ਇਨ੍ਹਾਂ ਦਾ ਲੋਂੜੀਦਾ ਇਲਾਜ ਵੀ ਕਰਵਾਇਆ ਜਾਵੇਗਾ। ਇਸ ਮੌਕੇ ਰੋਟਰੀ ਕਲੱਬ ਦੇ ਸਕੱਤਰ ਅਰਵਿੰਦ ਛਾਬੜਾ ਨੇ ਪਹੁੰਚੇ ਮਰੀਜ਼ਾਂ, ਉਨ੍ਹਾਂ ਦੇ ਵਾਰਿਸਾਂ, ਕੈਂਪ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਕੈਸ਼ੀਅਰ ਪਵਨ ਵਰਮਾ, ਮਨਪ੍ਰਰੀਤ ਸਿੰਘ ਬਰਾੜ, ਡਾ. ਵਿਸ਼ਵਮੋਹਨ, ਕੁਨਾਲ ਅਸੀਜਾ, ਰਾਹੁਲ ਸ਼ਰਮਾ ਅਤੇ ਅਰਮਾਨ ਪੁਰੀ ਨੇ ਕੈਂਪ ਦੀ ਸਫ਼ਲਤਾ ਲਈ ਪੂਰਨ ਸਹਿਯੋਗ ਦਿੱਤਾ।