ਜਤਿੰਦਰ ਮਿੱਤਲ, ਬਾਜਾਖਾਨਾ : ਸਥਾਨਕ ਬਾਜਾਖਾਨਾ ਖੁਰਦ ਤੋਂ ਪਿੰਡ ਮੱਲ੍ਹਾ 'ਤੇ ਜਾਂਦੀ ਸੜਕ ਜੋ ਕਿ ਕਾਫ਼ੀ ਸਮਾਂ ਪਹਿਲਾ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਈ ਗਈ ਸੀ, ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ। ਜਿਸ ਦੇ ਮੱਦੇਨਜ਼ਰ ਉਕਤ ਸੜਕ 'ਤੇ ਪ੍ਰੀਮਿਕਸ ਪਾ ਕੇ ਪੱਕੇ ਕੀਤੇ ਜਾਣ ਦੇ ਕੰਮ ਦੀ ਸ਼ੁਰੂਆਤ ਕਾਂਗਰਸ ਪਾਰਟੀ ਦੇ ਹਲਕਾ ਜੈਤੋਂ ਦੇ ਮੁੱਖ ਸੇਵਾਦਾਰ ਜਨਾਬ ਮੁਹੰਮਦ ਸਦੀਕ ਦੇ ਨਜਦੀਕੀ ਰਿਸ਼ਤੇਦਾਰ ਸੂਰਜ ਭਾਰਦਵਾਜ ਨੇ ਰੀਬਨ ਕੱਟ ਕੇ ਕੀਤੀ। ਉਨ੍ਹਾਂ ਇਸ ਮੌਕੇ 'ਤੇ ਸੂਰਜ ਭਾਰਦਵਾਜ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਸੇ ਵੀ ਪਿੰਡ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਸਗੋ ਵਿਕਾਸ ਦੇ ਕਾਰਜਾਂ ਨੂੰ ਬਿਨ੍ਹਾ ਕਿਸੇ ਪੱਖਪਾਤ ਦੇ ਪਹਿਲ ਦਿੱਤੀ ਜਾਵੇਗੀ। ਇਸ ਮੌਕੇ 'ਤੇ ਪ੍ਰਦੀਪ ਕੁਮਾਰ ਜੈਤੋ, ਨਰਿੰਦਰ ਸਿੰਘ ਜੇ.ਈ. ਪੰਜਾਬ ਮੰਡੀ ਬੋਰਡ ਫ਼ਰੀਦਕੋਟ, ਬਲਕਰਨ ਸਿੰਘ ਕਲਰਕ ਮੰਡੀ ਬੋਰਡ, ਬਾਜਾਖਾਨਾ ਨਵਾਂ ਦੇ ਸਰਪੰਚ ਵੀਰ ਸਿੰਘ ਵਪਾਰੀ, ਬਾਜਾਖਾਨਾ ਖੁਰਦ ਦੇ ਸਰਪੰਚ ਮਨਜੀਤ ਸਿੰਘ ਕੂੁਕਾ ਬਰਾੜ, ਯੂਥ ਆਗੂ ਬਿੱਕਾ ਬਰਾੜ, ਮੈਂਬਰ ਪੰਚਾਇਤ ਗੋਰਾ ਸਿੰਘ ਅਤੇ ਸੋਨੂੰ ਮਿੱਤਲ ਅਤੇ ਗਰਾਮ ਪੰਚਾਇਤ ਦੇ ਸਮੂਹ ਮੈਂਬਰ ਪੰਚਾਇਤ ਹਾਜਰ ਸਨ।

੦1ਐਫ਼ਡੀਕੇ1੦7:- ਰੀਬਨ ਕੱਟ ਕੇ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ।