ਅਰਸ਼ਦੀਪ ਸੋਨੀ, ਸਾਦਿਕ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਸਾਦਿਕ ਵੱਲੋਂ 42 ਸਕੂਲਾਂ ਦੇ 2500 ਵਿਦਿਆਰਥੀਆਂ ਤੋਂ ਲਿਆ ਗਿਆ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕਰਨਜੀਤ ਸਿੰਘ ਨੇ ਦੱਸਿਆ ਕਿ ਇਹ ਪੇਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਹੋਣ ਕਰਕੇ ਇਸ ਦਾ ਸਲੇਬਸ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿਖਿਆਵਾਂ 'ਤੇ ਅਧਾਰਿਤ ਸੀ। ਇਸ ਦਾ ਮੰਤਵ ਬੱਚਿਆਂ ਦੀ ਸ਼ਖਸ਼ੀਅਤ ਵਧੀਆ ਬਣਾਉਣਾ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਕਰਨਾ ਹੈ। ਸੁਰਜੀਤ ਸਿੰਘ ਤੇ ਕੁਲਵੰਤ ਸਿੰਘ ਮਿਸ਼ਰੀਵਾਲਾ ਨੇ ਨਤੀਜੇ ਦਾ ਐਲਾਨ ਕੀਤਾ। ਜਿਸ ਵਿਚ ਛੇਵੀਂ ਤੋਂ ਅੱਠਵੀਂ ਤੱਕ ਸ.ਹ.ਸ ਜਨੇਰੀਆਂ ਦਾ ਗੁਰਸੇਵਕ ਸਿੰਘ ਪਹਿਲੇ, ਅਕਾਲ ਅਕੈਡਮੀ ਜੰਡ ਸਾਹਿਬ ਦੀ ਅਨੂੰਪ੍ਰਰੀਤ ਕੌਰ ਦੂਜੇ, ਪ੍ਰਨੀਤ ਕੌਰ ਤੀਜੇ ਤੇ ਮਾਨਸੀ ਤਾਜ ਪਬਲਿਕ ਸਕੂਲ ਜੰਡ ਸਾਹਿਬ ਮੈਰਿਟ ਸਥਾਨ 'ਤੇ ਅਤੇ ਨੌਵੀਂ ਤੋਂ ਬਾਰਵੀਂ ਤਕ ਦੇ ਬੱਚਿਆਂ ਵਿਚੋਂ ਪਵਨਪ੍ਰਰੀਤ ਕੌਰ ਐਸ.ਐਮ.ਐਸ.ਐਮ ਸਕੂਲ ਝੋਟੀਵਾਲਾ ਪਹਿਲੇ, ਰਮਨਪੀ੍ਤ ਕੌਰ ਪੀ.ਐਸ.ਟੀ ਸਕੂਲ ਘੁੱਦੂਵਾਲਾ ਦੂਜੇ, ਐਸ.ਬੀ.ਆਰ.ਐਸ ਸਕੂਲ ਦੀ ਰਾਜਵਿੰਦਰ ਕੌਰ ਤੀਜੇ ਅਤੇ ਗੁਰਜੋਤ ਕੌਰ ਨਵਯੁੱਗ ਸਕੂਲ ਪਿੰਡੀ ਬਲੋਚਾਂ ਮੈਰਿਟ ਸਥਾਨ 'ਤੇ ਰਹੀ। ਉਨ੍ਹਾਂ ਦੱਸਿਆ ਕਿ ਵਧੀਆ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਨਵੰਬਰ ਮਹੀਨੇ 'ਚ ਹੋਣ ਵਾਲੇ ਯੁਵਕ ਮੇਲੇ ਵਿਚ ਕੈਸ਼, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਜਾਣਗੇ।

17ਐਫ਼ਡੀਕੇ110:-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਸਾਦਿਕ ਵੱਲੋਂ ਲਏ ਇਮਤਿਹਾਨ ਦੇ ਜੇਤੂ ਵਿਦਿਆਰਥੀ।