ਪੱਤਰ ਪ੍ਰਰੇਰਕ, ਜੈਤੋ : ਜੀਵਨ 'ਚ ਕੋਈ ਵੀ ਉਤਾਰ ਚੜਾਅ ਆਵੇ, ਸਾਨੂੰ ਹਰ ਅਵਸਥਾ ਵਿੱਚ ਸਹਿਜਤਾ ਰੱਖਣੀ ਚਾਹੀਦੀ ਹੈ। ਭੌਤਿਕ ਸਾਰੀਆਂ ਵਸਤੂਆਂ ਖ਼ਤਮ ਹੋਣ ਵਾਲੀਆਂ ਹਨ, ਇੰਨ੍ਹਾਂ ਵਿਚ ਤਬਦੀਲੀ ਸੰਭਾਵਿਕ ਹੈ। ਇੰਨ੍ਹਾਂ ਪਦਾਰਥਾਂ ਦੇ ਬਦਲਾਅ ਦੀ ਹਾਲਤ ਨਾਲ ਆਪਣੀ ਸਥਿਰਤਾ ਨੂੰ ਨਹੀਂ ਹਿਲਾਉਣਾ ਹੈ। ਇਹ ਉਦੋਂ ਸੰਭਵ ਹੈ, ਜਦੋਂ ਅਸੀਂ ਨਿਰੰਕਾਰ ਪ੍ਰਭੂ ਦਾ ਅਹਿਸਾਸ ਰੱਖਦੇ ਹਾਂ ਪ੍ਰਮਾਤਮਾ ਨਾਲ ਜੁੜਣ ਦੇ ਬਾਅਦ ਕੋਈ ਵੀ ਹਾਲਤ ਸਾਨੂੰ ਹਿਲਾ ਨਹੀਂ ਸਕਦੇ ਜੀਵਨ ਵਿਚ ਸਥਿਰਤਾ ਅਤੇ ਸਹਿਜਤਾ ਆਉਂਦੀ ਹੈ ਇਹ ਪ੍ਰਵਚਨ ਬੀਤੀ ਰਾਤ ਦੁਸਹਿਰਾ ਮੈਦਾਨ 'ਚ ਵਿਸ਼ਾਲ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ, ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਨੇ ਪ੍ਰਗਟ ਕੀਤੇ ਇਸ ਵਿਸ਼ਾਲ ਨਿਰੰਕਾਰੀ ਸਤਸੰਗ ਸਮਾਰੋਹ ਵਿੱਚ ਫਰੀਦਾਬਾਦ, ਬੱਲਭਗੜ, ਪਲਵਾਨ, ਹੋਡਲ, ਗੁੜਗਾਂਵ ਅਤੇ ਦਿੱਲੀ ਤੋਂ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਭਗਤਾਂ ਨੇ ਭਾਗ ਲਿਆ ਸਤਿਸੰਗ ਦਾ ਪ੍ਰਰੋਗਰਾਮ ਸ਼ਾਮ 6 ਵਜੇ ਤੋਂ ਸ਼ੁਰੂ ਹੋਇਆ ਜੋ ਰਾਤ 9 ਵਜੇ ਤਕ ਚੱਲਿਆ। 72ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਜੋ ਕਿ 16,17 ਤੇ 18 ਨਵੰਬਰ, 2019 ਨੂੰ ਨਿਰੰਕਾਰੀ ਅਧਿਆਤਮਿਕ ਸਥਲ, ਸਮਾਲਖਾ ਜੀ .ਟੀ. ਰੋਡ (ਹਰਿਆਣਾ) ਵਿਖੇ ਹੋਣ ਜਾ ਰਿਹਾ ਹੈ, ਉਸ ਤੋਂ ਪਹਿਲਾਂ ਸਤਿਗੁਰੂ ਮਾਤਾ ਸੁਦੀਕਸ਼ਾ ਫਰੀਦਾਬਾਦ ਦੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਸਤਿਗੁਰੂ ਮਾਤਾ ਅੱਗੇ ਫ਼ਰਮਾਇਆ ਕਿ ਸਾਨੂੰ ਪ੍ਰਮਾਤਮਾ ਦੀਆਂ ਬਣਾਈਆਂ ਮੂਰਤੀਆਂ ਭਾਵ ਇਨਸਾਨਾਂ ਨਾਲ ਪ੍ਰਰੇਮ ਅਤੇ ਸਤਿਕਾਰ ਦਾ ਭਾਵ ਰੱਖਣਾ ਹੈ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕਰਨਾ ਹੈ ਪ੍ਰਭੂ ਪ੍ਰਮਾਤਮਾ ਨੇ ਕਦੇ ਕਿਸੇ ਕਾਰਜ ਲਈ ਸਾਨੂੰ ਚੁਣਿਆ ਹੈ ਤਾਂ ਉਸ ਕਾਰਜ ਲਈ ਮਿਲੀ ਪ੍ਰਸੰਸਾ ਲਈ ਵੀ ਪ੍ਰਭੂ ਨੂੰ ਹੀ ਕਰਤਾ ਮੰਨਣਾ ਹੈ। ਮਾਤਾ ਜੀ ਨੇ ਸਮਝਾਇਆ ਕਿ ਜੇਕਰ ਹਰ ਪਲ ਪ੍ਰਭੂ ਦਾ ਸ਼ੁਕਰਾਨਾ ਕਰਦੇ ਹੋਏ, ਸਮਰਪਣ ਭਾਵ ਨਾਲ ਜੀਵਨ ਗੁਜ਼ਾਰਦੇ ਹਾਂ ਤਾਂ ਸੱਚੇ ਆਨੰਦ ਦੀ ਅਵਸਥਾ ਪ੍ਰਰਾਪਤ ਹੁੰਦੀ ਹੈ। ਇਸ ਮੌਕੇ ਮਾਤਾ ਨੇ ਫ਼ੁਰਮਾਇਆ ਕਿ ਜਦੋਂ ਇਕ ਪ੍ਰਭੂ ਪ੍ਰਮਾਤਮਾ ਨੂੰ ਜਾਣ ਕੇ ਉਸ ਇੱਕ ਦੇ ਰੰਗ ਵਿੱਚ ਰੰਗ ਜਾਂਦੇ ਹਾਂ, ਤਾਂ ਹਰ ਹਾਲਤ ਵਿੱਚ ਆਨੰਦ ਦਾ ਹੀ ਅਹਿਸਾਸ ਹੁੰਦਾ ਹੈ ਉਨ੍ਹਾਂ ਨੇ ਸਮਝਾਇਆ ਕਿ ਬਹੁਤ ਖੁਸ਼ੀ 'ਚ ਵੀ ਜ਼ਿਆਦਾ ਉਤਸ਼ਾਹਿਤ ਨਾ ਹੋ ਕੇ ਪ੍ਰਭੂ ਦਾ ਸ਼ੁਕਰਾਨਾ ਕਰਨਾ ਹੈ ਤੇ ਕਦੇ ਕੋਈ ਸਮੱਸਿਆ ਵੀ ਹੈ ਤਾਂ ਉਸ ਵਿੱਚ ਵੀ ਪ੍ਰਭੂ ਦੀ ਰਜ਼ਾ ਮੰਨ ਕੇ ਅਤੇ ਉਸ ਵਿੱਚ ਹੀ ਆਪਣਾ ਭਲਾ ਮੰਨਦੇ ਸ਼ੁਕਰਾਨੇ ਦਾ ਭਾਵ ਰੱਖਣਾ ਹੈ।

19ਐਫਡੀਕੇ102 :- ਪ੍ਰਰੋਗਰਾਮ ਦੌਰਾਨ ਪ੍ਰਵਚਨ ਸੁਣਦੀਆਂ ਹੋਈਆਂ ਸੰਗਤਾਂ।