ਅਮਨ ਗੁਲਾਟੀ, ਬਰਗਾੜੀ : ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਜਮਾਤ ਨਰਸਰੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ 'ਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀ (ਮੁੰਡਿਆਂ ਅਤੇ ਕੁੜੀਆਂ) ਵੱਲੋਂ ਵੱਖ-ਵੱਖ ਤਰ੍ਹਾਂ ਦੇ ਕਾਰਡ ਬਣਾਏ ਗਏ। ਵਿਦਿਆਰਥਣਾਂ (ਕੁੜੀਆਂ) ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਵੀ ਬਣਾਈਆਂ ਗਈਆਂ। ਕੁਝ ਵਿਦਿਆਰਥੀਆਂ ਅਤੇ ਅਧਿਆਪਕ ਜਸਦੀਪ ਕੌਰ ਅਤੇ ਜਗਦੀਸ਼ ਕੌਰ ਨੇ ਪੁਲਿਸ ਸਟੇਸ਼ਨ ਵਿਭਾਗ ਦੇ ਕਰਮਚਾਰੀਆਂ ਅਤੇ ਸਰਕਾਰੀ ਹਸਪਤਾਲਾਂ ਦੇ ਕਰਮਚਾਰੀਆਂ, ਮਰੀਜ਼ਾਂ ਕੋਲ ਜਾ ਕੇ ਰੱਖੜੀ ਬੰਨ੍ਹੀ। ਸਾਰੇ ਕਰਮਚਾਰੀਆਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਪਿ੍ਰੰਸੀਪਲ ਯਸ਼ੂ ਧੀਂਗੜਾ ਦੀ ਦੇਖ-ਰੇਖ 'ਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪੇ੍ਰਿਤ ਕੀਤਾ ਗਿਆ।