ਅਰਸ਼ਦੀਪ ਸੋਨੀ, ਸਾਦਿਕ : ਪੰਜਾਬ ਡਿਗਰੀ ਕਾਲਜ ਮਹਿਮੂਆਣਾਂ 'ਚ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪੋ੍ਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਬਾਬਾ ਫਰੀਦ ਜੀ ਦੇ ਜੀਵਨ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ। ਪੋ੍ਗਰਾਮ ਦੀ ਸ਼ੁਰੂਆਤ ਡਾ. ਦੀਪਕ ਅਰੋੜਾ ਦੇ ਭਾਸ਼ਣ ਨਾਲ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਾਬਾ ਫਰੀਦ ਜੀ ਦੇ ਜੀਵਨ ਤੋਂ ਸੇਧ ਲੈਣ ਲਈ ਪੇ੍ਰਿਤ ਕੀਤਾ। ਇਸ ਮੁਕਾਬਲੇ ਵਿਚ ਟੀਮ ਬੀ ਦੀ ਵਿਦਿਆਰਥਣ ਸਤਵੀਰ ਕੌਰ ਅਤੇ ਪ੍ਰਨੀਤ ਕੌਰ ਨੇ ਪਹਿਲਾ ਸਥਾਨ, ਟੀਮ ਸੀ ਦੀ ਵਿਦਿਆਰਥਣ ਹਰਲੀਨ ਕੌਰ ਅਤੇ ਕੋਮਲਪ੍ਰਰੀਤ ਕੌਰ ਨੇ ਦੂਜਾ ਸਥਾਨ, ਟੀਮ ਏ ਦੇ ਵਿਦਿਆਰਥੀ ਸੈਨਿਸ਼ ਸਿੰਘ ਸੰਧੂ ਤੇ ਸੁਖਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਟੀਮ ਡੀ ਚੌਥੇ ਸਥਾਨ 'ਤੇ ਰਹੀ, ਜਿਸ ਦੀ ਅਗਵਾਈ ਵਿਦਿਆਰਥਣ ਰਿਮਜਿਮ ਕੌਰ ਬਾਰ੍ਹਵੀਂ ਅਤੇ ਅਮਨਪ੍ਰਰੀਤ ਕੌਰ ਕਰ ਰਹੀ ਸੀ। ਜੱਜਮੈਂਟ ਦੀ ਭੂਮਿਕਾ ਰਮਨਦੀਪ ਕੌਰ ਅਤੇ ਪੋ੍. ਰਾਜਵਿੰਦਰ ਸਿੰਘ ਧਾਲੀਵਾਲ ਨੇ ਨਿਭਾਈ। ਮੰਚ ਸੰਚਾਲਨ ਤੇ ਸੂਤਰਧਾਰ ਦੀ ਭੂਮਿਕਾ ਪੋ੍. ਜਤਿੰਦਰ ਸਿੰਘ ਨੇ ਨਿਭਾਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਹਿਰ ਦੇ ਇਤਿਹਾਸ ਸਬੰਧੀ ਜਾਣੂੰ ਕਰਵਾਇਆ। ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਇੰਚਾਰਜ ਪੋ੍. ਪ੍ਰਰੀਤਇੰਦਰ ਕੌਰ ਵੱਲੋਂ ਟਰਾਫੀਆਂ ਨਾਲ ਸਨਮਾਣਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ। ਇਸ ਪੋ੍ਗਰਾਮ ਨੂੰ ਸਫਲ ਬਣਾਉਣ ਵਿਚ ਪੋ੍. ਸੁਰੇਖਾ ਰਾਣੀ, ਮਨਪ੍ਰਰੀਤ ਕੌਰ ਇਕਨਾਮਿਕਸ, ਪੋ੍. ਮਨਪ੍ਰਰੀਤ ਕੌਰ ਕਾਮਰਸ ਅਤੇ ਪੋ੍. ਹਰਦੀਪ ਸਿੰਘ, ਪੀਆਰਓ ਮਨਪ੍ਰਰੀਤ ਸਿੰਘ, ਬਲਤੇਜ ਸਿੰਘ ਅਤੇ ਸਿਮਰਜੀਤ ਕੌਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।