ਹਰਪ੍ਰੀਤ ਸਿੰਘ ਚਾਨਾ, ਕੋਟਕਪੂਰਾ : ਇੱਥੋਂ ਨੇੜਲੇ ਪਿੰਡ ਫਿੱਡੇ ਕਲਾਂ ਦੇ 32 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਮਾਨ ਦੀ ਤੜਕਸਾਰ ਕਰੀਬ 5:00 ਵਜੇ ਮਨੀਲਾ ਵਿਖੇ ਮੋਟਰਸਾਈਕਲ ਸਵਾਰ ਵਿਅਕਤੀ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ । ਹਰਪ੍ਰੀਤ ਦਾ ਅਜੇ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੇ ਮਾਤਾ-ਪਿਤਾ ਪਹਿਲਾਂ ਹੀ ਵਿਛੋੜਾ ਦੇ ਚੁੱਕੇ ਹਨ। ਮ੍ਰਿਤਕ ਨੌਜਵਾਨ ਦੇ ਜੀਜੇ ਅਮਰੀਕ ਸਿੰਘ ਸਿਰਸੜੀ ਨੇ ਦੱਸਿਆ ਕਿ ਉਹ ਆਪਣੇ ਵਾਹਨ 'ਤੇ ਤੜਕੇ 4:00 ਵਜੇ ਸਬਜ਼ੀ ਦੇਣ ਗਿਆ ਤੇ ਜਦ ਵਾਪਸ ਪਰਤਣ ਲੱਗਾ ਤਾਂ ਗੱਡੀ ਦਾ ਟਾਇਰ ਪੈਂਚਰ ਹੋ ਜਾਣ ਕਾਰਨ ਉਹ ਆਪਣੇ ਸਾਥੀ ਨਾਲ ਖ਼ੁਦ ਹੀ ਸਟਿਪਣੀ ਬਦਲ ਰਿਹਾ ਸੀ ਕਿ ਇਕ ਮੋਟਰਸਾਈਕਲ 'ਤੇ ਆਏ ਹੈਲਮਟ ਪਾਈ ਵਿਅਕਤੀ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ, ਜਦਕਿ ਉਸ ਦੇ ਸਾਥੀ ਨੇ ਇਕ ਘਰ 'ਚ ਵੜ ਕੇ ਜਾਨ ਬਚਾਈ।

Posted By: Susheel Khanna