- ਕਿਸਾਨਾਂ ਦੇ ਬੀਮਾ ਕਾਰਡ ਬਣਾਉਣ ਲਈ ਮਾਰਕੀਟ ਕਮੇਟੀ ਵਾਈਜ ਲਗਾਏ ਜਾ ਰਹੇ ਹਨ ਕੈਂਪ

- ਹੁਣ ਕਿਸਾਨ ਪਰਿਵਾਰਾਂ ਨੂੰ ਵੀ ਮਿਲੇਗਾ 5 ਲੱਖ ਤਕ ਦਾ ਕੈਸ਼ਲੈਸ ਇਲਾਜ

ਤਰਸੇਮ ਚਾਨਣਾ, ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਕਿਸਾਨਾਂ ਲਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਸਕੀਮ ਤਹਿਤ ਸਬੰਧਿਤ ਕਿਸਾਨ ਤੇ ਉਸ ਦੇ ਨਿਰਭਰ ਪਰਿਵਾਰ ਦੇ ਮੈਂਬਰ 5 ਲੱਖ ਰੁਪਏ ਤਕ ਦਾ ਕੈਸਲੈਂਸ ਇਲਾਜ ਕਰਵਾ ਸਕਦੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਮੰਡੀ ਅਫਸਰ ਫਰੀਦਕੋਟ ਮਨਜੀਤ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਇਸ ਬੀਮਾ ਯੋਜਨਾ ਦੀ ਜਾਣਕਾਰੀ ਕਿਸਾਨਾਂ ਜਿੰਮੀਦਾਰਾਂ ਨੂੰ ਦੇਣ ਲਈ ਜ਼ਿਲ੍ਹ•ਾ ਫਰੀਦਕੋਟ ਦੀਆਂ ਮਾਰਕਿਟ ਕਮੇਟੀਆਂ ਵਿਖੇ ਕੈਂਪ ਲਗਾਏ ਜਾਣਗੇ। ਇਹ ਕੈਂਪ ਮਾਰਕਿਟ ਕਮੇਟੀ ਫਰੀਦਕੋਟ ਵਿਖੇ 02 ਨੂੰ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਮਾਰਚ ਮਾਰਕਿਟ ਕਮੇਟੀ ਸਾਦਿਕ ਵਿਖੇ 04ਮਾਰਚ, ਮਾਰਕਿਟ ਕਮੇਟੀ ਕੋਟਕਪੂਰਾ ਵਿਖੇ 06 ਮਾਰਚ ਤੇ ਮਾਰਕਿਟ ਕਮੇਟੀ ਜੈਤੋ ਵਿਖੇ 09 ਮਾਰਚ ਗਾਏ ਜਾਣਗੇ। ਇਸ ਕੈਂਪ ਵਿੱਚ ਕਿਸਾਨ ਬੀਮਾ ਯੋਜਨਾ ਸਬੰਧੀ ਜਾਣਕਾਰੀ ਲੈ ਸਕਦੇ ਹਨ ਇਸ ਬੀਮਾ ਯੋਜਨਾਂ ਦਾ ਕਾਰਡ ਇਸ਼ੂ ਕਰਵਾਉਣ ਲਈ ਕਿਸਾਨ/ਜ਼ਿੰਮੀਦਾਰ ਆਪਣਾ ਜੇ-ਫਾਰਮ, ਅਧਾਰ ਕਾਰਡ/ਰਾਸਨ ਕਾਰਡ ਲੈ ਕੇ ਉਕਤ ਦਰਸਾਈਆ ਮਿਤੀਆਂ ਨੂੰ ਕੈਂਪ 'ਚ ਪਹੁੰਚ ਕੇ ਬੀਮਾ ਯੋਜਨਾ ਦਾ ਲਾਭ ਲੈ ਸਕਦੇ ਹਨ ਤੇ ਕੈਂਪ 'ਚ ਆਉਣ ਸਮੇ ਕਿਸਾਨ ਆਪਣੇ ਪਰਿਵਾਰ ਦੇ ਨਿਰਭਰ ਮੈਂਬਰਾਂ ਦਾ ਪੂਰਾ ਵੇਰਵਾ ਨਾਲ ਲੈ ਆਉਣ।