ਪੱਤਰ ਪੇ੍ਰਰਕ, ਕੋਟਕਪੂਰਾ : ਹਾਈਕੋਰਟ ਵੱਲੋਂ ਬਿਨਾਂ ਐੱਨਓਸੀ ਦੇ ਜਾਇਦਾਦਾਂ ਦੀਆਂ ਰਜਿਸਟਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੀਤੇ ਗਏ ਹੁਕਮਾਂ ਦੇ ਵਿਰੁੱਧ ਜਿੱਥੇ ਪੰਜਾਬ ਭਰ ਦੇ ਪ੍ਰਰਾਪਟੀ ਐਡਵਾਈਜ਼ਰਾਂ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਅਣਅਧਿਕਾਰਤ ਕਲੋਨੀਆਂ ਦੀਆਂ ਰਜਿਸਟਰੀਆਂ ਨੂੰ ਲੈ ਕੇ ਨਕਸ਼ੇ/ਐੱਨਓਸੀ ਤੇ ਰਜਿਸਟਰੀਆਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਿਢੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਵੀ ਪ੍ਰਰਾਪਟੀ ਐਡਵਾਈਜ਼ਰਾਂ ਦੇ ਮਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸਥਾਨਕ ਨਗਰ ਕੌਂਸਲ ਦਫਤਰ ਮੂਹਰੇ ਪ੍ਰਰਾਪਟੀ ਐਡਵਾਈਜ਼ਰ ਯੂਨੀਅਨ ਕੋਟਕਪੂਰਾ ਦੇ ਪ੍ਰਧਾਨ ਲਵਲੀ ਮੈਂਗੀ ਦੀ ਅਗਵਾਈ ਹੇਠ ਯੂਨੀਅਨ ਦੇ ਮੀਤ ਪ੍ਰਧਾਨ ਮਨਜਿੰਦਰ ਸਿੰਘ ਬੌਬੀ, ਹਰਪ੍ਰਰੀਤ ਮੜ੍ਹਾਕ ਅਤੇ ਯੂਨੀਅਨ ਦੇ ਹੋਰ ਮੈਂਬਰਾਂ ਅਤੇ ਆਗੂਆਂ ਵੱਲੋਂ ਨਗਰ ਕੌਸਲ ਦੇ ਅਧਿਕਾਰੀਆਂ ਵੱਲੋਂ ਕੋਈ ਠੋਸ ਜਵਾਬ ਨਾ ਦੇਣ ਦੇ ਚੱਲਦਿਆਂ ਮੀਡੀਆ ਅੱਗੇ ਰੋਸ ਜਤਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾ ਆਖਿਆ ਕਿ ਇੱਕ ਪਾਸੇ ਤਾਂ ਹਾਈਕੋਰਟ ਦੇ ਰਜਿਸਟਰੀਆਂ ਸਬੰਧੀ ਹੁਕਮਾਂ ਦੇ ਚੱਲਦਿਆਂ ਅਸੀਂ ਪਹਿਲਾਂ ਹੀ ਬਹੁਤ ਖਰਾਬ ਹੋ ਰਹੇ ਹਾਂ ਤੇ ਦੂਜਾ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਵੀ ਸਾਡੇ ਪ੍ਰਤੀ ਕੋਈ ਗੱਲ ਤਨ-ਪਤਨ ਨਾ ਲੱਗਦਿਆਂ ਅਸੀਂ ਹੋਰ ਵੀ ਖੱਜਲ-ਖੁਆਰ ਹੋ ਰਹੇ ਹਾਂ। ਉਨਾਂ ਕਿਹਾ ਕਿ ਜੋ ਰਜਿਸਟਰੀਆਂ ਜਾਂ ਜਾਇਦਾਦਾਂ ਪਾਬੰਦੀ ਵਾਲੇ ਨੰਬਰ 'ਚ ਆਉਂਦੀਆਂ ਹਨ, ਉਨਾਂ ਨੂੰ ਛੱਡਕੇ ਜੋ ਜਾਇਦਾਦਾਂ ਸਹੀ ਹਨ ਜਾਂ ਪਾਬੰਦੀ 'ਚ ਨਹੀਂ ਆਉਂਦੀਆਂ, ਉਨਾਂ ਸਬੰਧੀ ਤਾਂ ਸਾਨੂੰ ਖਰਾਬ ਨਾ ਕੀਤਾ ਜਾਵੇ। ਉਨਾਂ ਮੰਗ ਕੀਤੀ ਕਿ ਉਨਾਂ ਦੀ ਨਕਸ਼ੇ/ਐਨਓਸੀ ਸਬੰਧੀ ਆ ਰਹੀ ਮੁਸ਼ਕਿਲਾਂ ਨੂੰ ਦੂਰ ਕਰਕੇ ਉਨਾਂ ਦੀ ਰਜਿਸਟਰੀਆਂ ਤੁਰਤ ਕੀਤੀਆਂ ਜਾਣ ਤਾਂ ਜੋ ਸਾਨੂੰ ਹੋਰ ਪੇ੍ਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪ੍ਰਰਾਪਟੀ ਐਡਵਾਈਜ਼ਰ ਯੂਨੀਅਨ ਕੋਟਕਪੂਰਾ ਦੇ ਹੋਰ ਵੱਖ-ਵੱਖ ਆਗੂ ਅਤੇ ਮੈਂਬਰ ਆਦਿ ਵੀ ਹਾਜ਼ਰ ਸਨ।