ਚਾਨਾ, ਕੋਟਕਪੂਰਾ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਫ਼ਰੀਦਕੋਟ ਦੀ ਇਕਾਈ ਕੋਟਕਪੂਰਾ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਪ੍ਰਰੀਤ ਸਿੰਘ ਅੌਲਖ ਨੇ ਕਿਹਾ ਕਿ ਮਾਨ ਸਰਕਾਰ ਵੀ ਪਹਿਲਾਂ ਦੀਆਂ ਸਰਕਾਰਾਂ ਵਾਂਗ ਲਾਰੇ ਲੱਪੇ ਦੇ ਰਾਹ ਪਈ ਹੋਈ ਹੈ। ਹਾਲੇ ਤਕ ਸਰਕਾਰ ਪੁਰਾਣੀ ਪੈਨਸ਼ਨ ਦਾ ਪੂਰਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕੀ। ਜੇ ਸਰਕਾਰ ਜਲਦੀ ਬੰਦ ਕੀਤੇ ਹੋਏ ਖਾਤੇ ਨਹੀਂ ਖੋਲਦੀ ਤਾਂ ਫ਼ਰਵਰੀ ਵਿਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਅਤੇ ਜਲੰਧਰ ਦੀ ਜ਼ਿਮਨੀ ਚੋਣ ਮੌਕੇ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਬਿਜਲੀ ਬੋਰਡ ਤੋਂ ਹਰਪ੍ਰਰੀਤ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ ਪੀਐੱਸਪੀਸੀਐੱਲ ਸਬ ਅਰਬਨ ਕੋਟਕਪੂਰਾ, ਜਸਪਾਲ ਸਿੰਘ ਸਰਕਲ ਮੀਤ ਪ੍ਰਧਾਨ ਟੀਐੱਸਯੂ, ਪ੍ਰਰੀਤ ਭਗਵਾਨ ਪ੍ਰਧਾਨ ਈਟੀਯੂ, ਰਵਿੰਦਰ ਸਿੰਘ ਬਲਾਕ ਪ੍ਰਧਾਨ ਡੀਟੀਐੱਫ, ਰਾਜ ਕੁਮਾਰ ਟੋਨੀ ਸਟੇਟ ਮੈਂਬਰ ਬੀ.ਐੱਡ ਫ਼ਰੰਟ, ਰਾਮ ਬਹਾਦਰ, ਸੁਰਿੰਦਰ, ਬੂਟਾ ਸਿੰਘ, ਕੁਲਵਿੰਦਰ ਸਿੰਘ, ਮਹੇਸ਼ ਜੈਨ, ਪੇ੍ਮ ਕੁਮਾਰ, ਮੁਕੇਸ਼ ਕੁਮਾਰ ਨਗਰ ਪਾਲਿਕਾ, ਗੁਰਪ੍ਰਰੀਤ ਡੋਡ, ਲਖਵਿੰਦਰ, ਬਲਵਿੰਦਰ ਕੋਟਕਪੂਰਾ, ਤਿਲਕ ਰਾਜ, ਜਤਿੰਦਰ ਿਢੱਲਵਾਂ, ਕੁਲਦੀਪ ਸਿੱਖਿਆ ਵਿਭਾਗ, ਸੁਖਚੈਨ ਦਿਉਲ, ਰਕੇਸ਼ ਕੁਮਾਰ, ਗੁਰਵਿੰਦਰ ਸਿੰਘ ਪੋਲੀਟੈਕਨਿਕ ਕਾਲਜ ਦੇਵੀ ਵਾਲਾ ਆਦਿ ਹਾਜ਼ਰ ਸਨ।