ਚਾਨਾ, ਫ਼ਰੀਦਕੋਟ : ਮਨੁੱਖਤਾ ਦੀ ਸੇਵਾ 'ਚ ਸਮਰਪਿਤ ਹੈਲਥ ਫਾਰ ਆਲ ਸੁਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਵਿਚ 10 ਟੀਬੀ ਦੇ ਮਰੀਜ਼ਾਂ ਨੂੰ ਅਡਾਪਟ ਕੀਤਾ ਗਿਆ ਹੈ। ਅੱਜ ਉਨ੍ਹਾਂ ਨੂੰ ਟੀਬੀ ਕਲੀਨਿਕ ਵਿਖੇ ਪੋ੍ਟੀਨ ਪਾਊਡਰ ਵੰਡੇ ਗਏ। ਇਸ ਮੌਕੇ ਹੈਲਥ ਫਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ. ਵਿਸ਼ਵਦੀਪ ਗੋਇਲ ਨੇ ਕਿਹਾ ਕਿ ਹਰੇਕ ਵਿਅਕਤੀ ਨਿਰੋਗੀ ਰਹੇ, ਇਹ ਜ਼ਿੰਮੇਵਾਰੀ ਸਾਡੀ ਸਭ ਦੀ ਆਪਣੀ ਹੈ।

ਇਸ ਲਈ ਹੈਲਥ ਫਾਰ ਆਲ ਸੁਸਾਇਟੀ ਵੱਲੋਂ ਸਿਹਤ ਵਿਭਾਗ ਨੂੰ ਸਹਿਯੋਗ ਕਰਦਿਆਂ ਹੋਇਆਂ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਜਾਰੀ ਹਨ। ਇੱਥੇ ਜ਼ਿਕਰਯੋਗ ਹੈ ਕਿ ਸੁਸਾਇਟੀ ਵੱਲੋਂ ਲਗਾਤਾਰ ਉਨ੍ਹਾਂ ਖੇਤਰਾਂ 'ਚ ਮੈਡੀਕਲ ਚੈੱਕਅਪ ਕੈਂਪ ਲਾਏ ਜਾਂਦੇ ਹਨ, ਜਿੱਥੇ ਮਰੀਜ਼ ਹਸਪਤਾਲਾਂ ਤਕ ਨਹੀਂ ਪਹੁੰਚਦੇ। ਸੁਸਾਇਟੀ ਵੱਲੋਂ ਲੋੜਵੰਦ ਬੱਚਿਆਂ ਨੂੰ ਵਰਦੀਆਂ, ਕਾਪੀਆਂ, ਕਿਤਾਬਾਂ, ਫ਼ੀਸਾਂ ਦੇਣ ਵਾਸਤੇ ਯਤਨਸ਼ੀਲ ਰਹਿੰਦੀ ਹੈ। ਇਸ ਮੌਕੇ ਜ਼ਿਲ੍ਹਾ ਟੀਬੀ ਅਫਸਰ ਡਾ. ਸਰਵਦੀਪ ਸਿੰਘ ਰੋਮਾਣਾ, ਟੀਬੀ ਅਫਸਰ ਡਾ. ਪ੍ਰਰੀਤੀ ਗੋਇਲ, ਵਿਜੈ ਸੂਰੀ ਸੋਹਣ ਸਿੰਘ, ਗੁਲਸ਼ਨ ਸ਼ਰਮਾ, ਹਰਮਨ, ਖੁਸ਼ਦੀਪ ਮੈਂਗੀ, ਨਵਦੀਪ ਸਿੰਘ, ਲਖਵਿੰਦਰ ਸਿੰਘ, ਰੇਸ਼ਮ ਹਰਪ੍ਰਰੀਤ ਕੌਰ ਆਦਿ ਹਾਜ਼ਰ ਸਨ।