ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ

ਬਾਬਾ ਸ਼ੇਖ ਫਰੀਦ ਸਾਇਕਿਲੰਗ ਕਲੱਬ ਫਰੀਦਕੋਟ ਵੱਲੋਂ ਕਰਵਾਏ ਗਏ ਫਿੱਟ ਇੰਡੀਆ ਸਾਇਕਿਲੰਗ ਚੈਲੇਂਜ 2021 ਦਾ ਇਨਾਮ ਵੰਡ ਸਮਾਰੋਹ ਧਾਰਮਿਕ ਇਤਿਹਾਸਿਕ ਅਸਥਾਨ ਟਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਕਰਵਾਇਆ ਗਿਆ, ਜਿਸ ਵਿਚ ਬਾਬਾ ਫਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਵੱਲੋਂ ਇਨਾਮ ਵੰਡੇ ਗਏ। ਇਸ ਚੈਲੇਂਜ ਵਿਚ ਪੂਰੇ ਭਾਰਤ ਵਿਚੋਂ 170 ਸਾਇਕਲਿਸਟਾਂ ਨੇ ਭਾਗ ਲਿਆ। ਇਸ ਮੌਕੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਸੇਵਾਦਾਰ ਐਡਵੋਕੇਟ ਮਹੀਪ ਇਦੰਰ ਸਿੰਘ ਨੇ ਕਿਹਾ ਕਿ ਇਹ ਸਾਇਕਿਲੰਗ ਚੈਲੇਂਜ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੇ ਹਰ ਸਾਲ ਕਰਵਾਇਆ ਜਾਵੇਗਾ। ਇਸ ਮੌਕੇ ਸਾਰੇ ਸਾਇਕਲਿਸਟਾਂ ਨੂੰ ਸਰਟੀਫਿਕੇਟ, ਸੀਲਡਾ ਅਤੇ ਟੀ-ਸ਼ਰਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਤਿੰਦਰਪਾਲ ਸਿੰਘ ਵੈਹਣੀਵਾਲ ਐਡੀਸ਼ਨਲ ਸੈਸ਼ਨ ਜੱਜ ਫਿਰੋਜਪੁਰ) ਕੁਲਇੰਦਰ ਸਿੰਘ ਸੇਖੋਂ ਜਰਨਲ ਸਕੱਤਰ ਬਾਬਾ ਫਰੀਦ ਸੰਸਥਾਵਾ, ਚੰਦ ਸਿੰਘ ਡੋਡ, ਬਿੰਦਰ ਕੁਮਾਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਬਚਨ ਸਿੰਘ ਨੱਥਲਵਾਲਾ, ਜੀਤ ਸਿੰਘ ਨੱਥਲਵਾਲਾ, ਮਲਕੀਤ ਸਿੰਘ ਗੋਲੇਵਾਲਾ , ਪਰਮਜੀਤ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ ਸੇਖੋਂ, ਕਲੱਬ ਪ੍ਰਧਾਨ ਪ੍ਰਗਟ ਸਿੰਘ, ਸ਼ਵਿਦੰਰ ਸਿੰਘ ਭਲੂਰ, ਜਸਕਰਨ ਸਿੰਘ ਿਢੱਲੋ, ਲਵਪ੍ਰਰੀਤ ਸਿੰਘ,ਭਾਸਕਰ ਸ਼ਰਮਾ, ਰਾਜ ਕੁਮਾਰ, ਸੁਖਵਿੰਦਰ ਸਿੰਘ, ਗੁਰਸੰਗਤ ਸਿੰਘ, ਚਰਨਜੀਤ ਸਿੰਘ ਅਤੇ ਦਲਜੀਤਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਕਲੱਬ ਵੱਲੋਂ ਹਾਕੀ ਉਲੰਪੀਅਨ ਰੁਪਿੰਦਰਪਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।