ਪੱਤਰ ਪੇ੍ਰਰਕ, ਕੋਟਕਪੂਰਾ : ਸਟੇਟ ਕਮੇਟੀ ਦੇ ਫੈਸਲੇ ਮੁਤਾਬਿਕ ਪੱਛਮੀ ਜ਼ੋਨ ਬਠਿੰਡਾ ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਦੀ ਹੋਈ ਵੱਡੀ ਕਨਵੈਨਸ਼ਨ 'ਚ ਜਿੱਥੇ ਬਿਜਲੀ ਬੋਰਡ ਦੀ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਜਥੇਬੰਦੀ ਦੇ ਭੇਜੇ ਗਏ ਮੰਗ ਪੱਤਰ ਮੁਤਾਬਿਕ ਕੋਈ ਵੀ ਮੰਗ ਮੰਨਣ ਤੋਂ ਇਨਕਾਰੀ ਹੋਇਆ ਹੈ। ਵੱਖ-ਵੱਖ ਬੁਲਾਰਿਆਂ ਮੁਤਾਬਿਕ 13 ਜੁਲਾਈ ਨੂੰ ਧਰਨਾ ਹੈੱਡ ਆਫਿਸ ਪਟਿਆਲਾ 'ਚ ਦਿੱਤਾ ਗਿਆ ਹੈ ਅਤੇ 7 ਸਤੰਬਰ ਨੂੰ ਪਟਿਆਲਾ ਵਿਖੇ ਦੋਵੇਂ ਗੇਟ ਘੇਰਨ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ, ਯੂਟੀ ਦੀ ਕਾਲ 'ਤੇ 10 ਸਤੰਬਰ ਨੂੰ ਸੰਗਰੂਰ ਵਿਖੇ ਧਰਨਾ, 26 ਅਗਸਤ ਨੂੰ ਸੰਗਰੂਰ ਵਿਖੇ ਪੰਜਾਬ ਭਰ ਦੇ ਪੈਨਸ਼ਨਰਾਂ ਵੱਲੋਂ ਧਰਨਾ ਦਿੱਤਾ ਜਾਵੇਗਾ। ਜੇਕਰ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਟੇਟ ਕਮੇਟੀ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਜੂਨੀਅਰ ਮੀਤ ਪ੍ਰਧਾਨ ਸ਼ਵਿੰਦਰ ਸਿੰਘ ਮੋਲੇਵਾਲੀ, ਸਾਥੀ ਰਕੇਸ਼ ਸ਼ਰਮਾ ਸਟੇਟ ਸਕੱਤਰ, ਸਾਥੀ ਜੋਗਿੰਦਰ ਸਿੰਘ ਪ੍ਰਰੈੱਸ ਸਕੱਤਰ, ਸਰਕਲ ਪ੍ਰਧਾਨ ਮਹਿੰਦਰ ਸ਼ਰਮਾ, ਧੰਨਾ ਸਿੰਘ, ਬਲੌਰ ਸਿੰਘ, ਸੁੰਦਰ ਦਾਸ, ਪ੍ਰਧਾਨ ਮਨਜੀਤ ਸਿੰਘ ਧੰਦਲ ਸਮੇਤ ਸਾਰੇ ਸਰਕਲਾਂ ਦੇ ਸਕੱਤਰ ਅਤੇ ਮੰਡਲ ਕਮੇਟੀਆਂ ਦੇ ਅਹੁਦੇਦਾਰਾਂ ਨੇ ਭਰਵੇਂ ਰੂਪ ਵਿਚ ਸ਼ਮੂਲੀਅਤ ਕੀਤੀ। ਸਟੇਜ ਦੀ ਕਾਰਵਾਈ ਸਾਥੀ ਜੋਗਿੰਦਰ ਸਿੰਘ ਨੇ ਚਲਾਈ।