ਪੱਤਰ ਪ੍ਰਰੇਰਕ, ਫਰੀਦਕੋਟ : ਬੇਟੀ ਬਚਾਓ ਬੇਟੀ ਪੜ੍ਹਾਓ ਦੇ ਹਫਤਾਵਾਰੀ ਸ਼ਿਡਿਊਲ ਅਨੁਸਾਰ ਸਰਕਾਰੀ ਪ੍ਰਰਾਇਮਰੀ ਸਕੂਲ ਜੀਵਨਵਾਲਾ ਵਿਖੇ ਤੀਜੀ, ਚੌਥੀ ਤੇ ਪੰਜਵੀ ਦੇ ਵਿਦਿਆਰਥੀ ਦੇ ਪੋਸਟਰ ਮੇਕਿੰਗ ਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ। ਸਕੂਲ ਮੁਖੀ ਦਵਿੰਦਰਪਾਲ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ ਵਿਚ ਹੀ ਚੱਲ ਰਹੇ ਆਂਗਨਵਾੜੀ ਸੈਂਟਰ ਨੰ: 5 ਦੇ ਵਰਕਰ ਕਸ਼ਮੀਰ ਕੌਰ ਵੱਲੋਂ ਸਾਂਝੇ ਕੀਤੇ ਹਫਤਾਵਾਰੀ ਸ਼ਿਡਿਊਲ ਅਨੁਸਾਰ ਸਾਰੇ ਆਂਗਨਵਾੜੀ ਵਰਕਰ ਤੇ ਹੈਲਪਰਾਂ ਨਾਲ ਮੀਟਿੰਗ ਕੀਤੀ ਤੇ ਸਾਂਝੇ ਤੌਰ 'ਤੇ ਇਸ ਮੁਹਿੰਮ ਨੂੰ ਸ਼ਿਡਿਊਲ ਅਨੁਸਾਰ ਕਰਕੇ ਬੇਟੀ ਬਚਾਓ ਬੇਟੀ ਪੜਾਓ ਪ੍ਰਰੋਜੈਕਟ 'ਤੇ ਅਮਲੀ ਰੂਪ ਵਿਚ ਕੰਮ ਕੀਤਾ ਜਾਵੇਗਾ। ਬਲਾਕ ਵਿਕਾਸ ਪੋ੍ਜੈਕਟ ਅਫਸਰ ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਸ਼ਮੀਰ ਕੌਰ ਨੇ ਸਾਰੇ ਹੀ ਸਾਥੀ ਵਰਕਰਾਂ ਨੂੰ ਘਰ ਘਰ ਜਾ ਕੇ ਬੇਟੀ ਬਚਾਓ ਬੇਟੀ ਪੜ੍ਹਾਓ ਹਫਤਾਵਾਰੀ ਸ਼ਡਿਊਲ ਮੁਹਿੰਮ ਨੂੰ ਮਿਸ਼ਨ ਵਾਂਗ ਕਰਨ ਦਾ ਭਰੋਸਾ ਦਿੱਤਾ। ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਪੈਨ ਅਤੇ ਜੇਤੂ ਵਿਦਿਆਰਥੀਆਂ ਨੂੰ ਪੈਨ, ਰੰਗ ਅਤੇ ਕਾਪੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਅਵਤਾਰ ਸਿੰਘ ਈ.ਟੀ.ਟੀ ਟੀਚਰ ਨੇ ਬਾਖੂਬੀ ਨਿਭਾਈ। ਗੁਰਦੀਪ ਕੌਰ ਸੈਂਟਰ ਨੰ:4 ਗੁਰਮੀਤ ਕੌਰ ਸੈਂਟਰ ਨੰ:3, ਅਵਤਾਰ ਕੌਰ ਸੈਂਟਰ ਨੰ:2, ਵੀਰਪਾਲ ਕੌਰ ਸੈਂਟਰ ਨੰ:1 ਅਤੇ ਇਸ ਤੋਂ ਇਲਾਵਾ ਹੈਲਪਰ ਮਲਕੀਤ ਕੌਰ, ਪਰਮਜੀਤ ਕੌਰ, ਸੁਨੀਤਾ ਰਾਣੀ ਅਤੇ ਗੁਰਦੀਪ ਕੌਰ ਹਾਜ਼ਰ ਸਨ।

24ਐਫਡੀਕੇ114:-ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਨਾਲ ਸਕੂਲ ਸਟਾਫ਼।