ਸਾਈਕਲ ਰੈਲੀ ਸਬੰਧੀ ਪੋਸਟਰ ਰਿਲੀਜ਼
ਸਾਈਕਲ ਰੈਲੀ ਸਬੰਧੀ ਪੋਸਟਰ ਰਿਲੀਜ਼
Publish Date: Wed, 12 Nov 2025 06:20 PM (IST)
Updated Date: Wed, 12 Nov 2025 06:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਪੀਬੀ 04 ਸਾਇਕਲਿੰਗ ਲਵਰਜ਼ ਗਰੁੱਪ ਵੱਲੋ ਇੱਕ 30 ਕਿਲੋਮੀਟਰ ਦੀ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਦੇ ਸਬੰਧ ਵਿੱਚ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਡਾ. ਪ੍ਰਗਿਆ ਜੈਨ ਐੱਸਐੱਸਪੀ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਜਥੇਬੰਦੀ ਦੇ ਮੈਂਬਰ ਦੀਪਕ ਮੌਂਗਾ, ਰਾਮਿਤ ਬਜਾਜ, ਕੁਲਦੀਪ ਸ਼ਰਮਾ, ਰਜਿੰਦਰ ਸਿੰਘ, ਵਰੁਣ ਕਟਾਰੀਆ, ਵਿਕਾਸ ਛਾਬੜਾ, ਰਾਜਵਿੰਦਰ ਸਿੰਘ ਅਤੇ ਨਵੀਨ ਬਾਂਸਲ ਹਾਜ਼ਰ ਸਨ। ਫਰੈਂਡਜ਼ ਕਲੱਬ ਫਰੀਦਕੋਟ ਦੇ ਮੈਂਬਰ ਨੂੰ ਵੀ ਵਿਸ਼ੇਸ਼ ਤੌਰ ’ਤੇ ਇਸ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ ਹੈ। ਇਹ ਰੈਲੀ 16 ਨਵੰਬਰ ਨੂੰ ਹੋਣ ਜਾ ਰਹੀ ਹੈ। ਇਹ ਰੈਲੀ ‘ਤੂਫ਼ਾਨਾਂ ਦੇ ਸ਼ਾਹ ਅਸਵਾਰ’ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢੀ ਜਾ ਰਹੀ ਹੈ। ਇਸ ਰੈਲੀ ਵਿੱਚ ਸ਼ਾਮਲ ਹੋਣ ਲਈ 16 ਨਵੰਬਰ ਐਤਵਾਰ ਨੂੰ ਰਿਪੋਰਟਿੰਗ ਟਾਈਮ ਸਵੇਰ 6.30 ਰੈਸਟ ਹਾਊਸ ਫਰੀਦਕੋਟ ਵਿਖੇ ਰੱਖਿਆ ਗਿਆ ਹੈ ਅਤੇ ਇਸ ਰੈਲੀ ਵਿੱਚ ਸ਼ਾਮਲ ਹੋਣ ਦੀ ਰਜਿਸਟ੍ਰੇਸ਼ਨ ਫੀਸ ਸਿਰਫ 100 ਰੁਪਏ ਰੱਖੀ ਗਈ ਹੈ। ਇਸ ਰੈਲੀ ਦਾ ਫਲੈਗ ਆਫ ਦਾ ਸਮਾਂ ਸਵੇਰ 7.30 ’ਤੇ ਹੋਵੇਗਾ। ਇਸ ਸਾਈਕਲ ਦਾ ਰੂਟ ਜੋ ਪ੍ਰਬੰਧਕ ਰੱਖਿਆ ਗਿਆ ਹੈ, ਉਹ ਇਸ ਤਰ੍ਹਾਂ ਹੋਵੇਗਾ। ਸਾਈਕਲ ਰੈਲੀ ਰੈਸਟ ਹਾਊਸ ਫਰੀਦਕੋਟ ਤੋ ਸ਼ੁਰੂ ਹੋ ਕੇ ਭਾਈ ਘਨੱਈਆ ਚੌਕ-ਤਲਵੰਡੀ ਚੌਕ-ਟਹਿਣਾ ਟੀ ਪੁਆਇੰਟ-ਲਿਫਟ ਟਰਨ-ਟੂ-ਐੱਨਐੱਚ 54-ਕਲੇਰ-ਯੂ-ਟਰਨ-ਫਰਾਮ ਚੰਦਬਾਜਾ- ਫਲਾਈ ਓਵਰਬ੍ਰਿਜ-ਸੇਮ ਰੂਟ-ਟੂ-ਰੈਸਟ ਹਾਊਸ ਫਰੀਦਕੋਟ ’ਤੇ ਸਮਾਪਤ ਹੋਵੇਗਾ।