ਅਰਸ਼ਦੀਪ ਸੋਨੀ, ਸਾਦਿਕ : ਸਾਦਿਕ ਪੁਲਿਸ ਨੇ ਅੌਰਤ ਚੋਰ ਗਿਰੋਹ ਨੂੰ ਕੁਝ ਹੀ ਘੰਟਿਆਂ 'ਚ ਕਾਬੂ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਥਾਣਾ ਮੁਖੀ ਜਗਨਦੀਪ ਕੌਰ ਐੱਸਆਈ ਦੀ ਅਗਵਾਈ ਹੇਠ ਚੋਰ ਗਿਰੋਹ ਨੂੰ ਲੱਭਣ ਲਈ ਬਣਾਈਆਂ ਟੀਮਾਂ ਵੱਖ-ਵੱਖ ਥਾਵਾਂ ਲਈ ਰਵਾਨਾ ਹੋਈਆਂ, ਜਿਸ 'ਤੇ 10 ਅੌਰਤਾਂ ਨੂੰ ਕਾਬੂ ਕੀਤਾ ਗਿਆ। ਮੁੱਖ ਅਫਸਰ ਨੇ ਦੱਸਿਆ ਕਿ ਪੀੜਤ ਵੇਦ ਕੁਮਾਰ ਦੇ ਬਿਆਨਾਂ 'ਤੇ ਧਾਰਾ 457/380 ਆਈ.ਪੀ.ਸੀ 1860 ਤਹਿਤ ਨਾਮਾਲੂਮ ਵਿਅਕਤੀ ਖਿਲਾਫ ਥਾਣਾ ਸਾਦਿਕ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧੀ ਵਿਚ 10 ਅੌਰਤਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਅਦਾਲਤ ਵਿਚ ਪੇਸ਼ ਕਰਕੇ ਮਾਲ ਦੀ ਬਰਾਮਦੀ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਬੀਤੇ ਕੱਲ੍ਹ ਵੇਦ ਪ੍ਰਕਾਸ਼ ਗੱਖੜ ਦੀ ਕੱਪੜੇ ਦੀ ਦੁਕਾਨ ਤੋਂ ਲੱਖਾਂ ਰੁਪਏ ਮੁੱਲ ਦੇ ਕੱਪੜੇ ਚੋਰੀ ਹੋ ਗਏ ਸਨ। ਇਸ ਚੋਰੀ ਵਿੱਚ ਅੌਰਤਾਂ ਦੇ ਚੋਰ ਗਿਰੋਹ ਦਾ ਸ਼ਾਮਲ ਹੋਣਾ ਸੀ.ਸੀ.ਟੀ.ਵੀ ਦੀ ਫੁਟੇਜ਼ ਵਿੱਚ ਦੇਖਣ ਨੂੰ ਮਿਲਿਆ ਸੀ। ਉਸ ਸਮੇਂ ਤੋਂ ਹੀ ਪੁਲਿਸ ਅਤੇ ਦੁਕਾਨਦਾਰ ਆਪਣੇ ਆਪਣੇ ਪੱਧਰ 'ਤੇ ਚੋਰਾਂ ਨੂੰ ਲੱਭਣ ਲਈ ਸਰਗਰਮ ਸਨ। ਇਸ ਮੌਕੇ ਮੁੱਖ ਮੁਨਸ਼ੀ ਕੁਲਵੰਤ ਸਿੰਘ, ਬਲਵਿੰਦਰ ਸਿੰਘ ਐਸ.ਆਈ, ਕੇਵਲ ਸਿੰਘ ਸੰਧੂ, ਕੁਲਵਿੰਦਰ ਕੌਰ, ਪਰਮਜੀਤ ਕੌਰ, ਗੁਰਤੇਜ ਸਿੰਘ ਆਦਿ ਪੁਲਿਸ ਅਧਿਕਾਰੀ ਹਾਜਰ ਸਨ।

29ਐਫਡੀਕੇ115 :- ਸਾਦਿਕ ਪੁਲਿਸ ਵੱਲੋਂ ਕਾਬੂ ਕੀਤੀਆਂ ਗਈਆਂ ਚੋਰ ਗਿਰੋਹ ਦੀਆਂ ਅੌਰਤਾਂ।