ਪੱਤਰ ਪ੍ਰਰੇਰਕ, ਕੋਟਕਪੂਰਾ : ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਕਵਿਤਾ ਅਤੇ ਪੇਟਿੰਗ ਮੁਕਾਬਲੇ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਮੁਹੱਲਾ ਹਰਨਾਮਪੁਰਾ ਵਿਖੇ ਕਰਵਾਏ ਗਏ। ਇੰਨ੍ਹਾਂ ਦੋਨਾਂ ਮੁਕਾਬਲਿਆਂ ਵਿੱਚ 90 ਬੱਚਿਆਂ ਨੇ ਭਾਗ ਲਿਆ। ਜਿੰਨ੍ਹਾਂ ਵਿਚ ਸੀਨੀਅਰ ਵਰਗ, ਜੂਨੀਅਰ ਵਰਗ ਅਤੇ ਸਬ ਜੂਨੀਅਰ ਵਰਗ ਨਿਸ਼ਚਿਤ ਕੀਤੇ ਗਏ ਸਨ। ਕਵਿਤਾ ਮੁਕਾਬਾਲੇ 'ਚ ਸਾਰੇ ਹੀ ਪ੍ਰਤੀਯੋਗੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ। ਜਿੰਨ੍ਹਾਂ ਦੇ ਨਤੀਜੇ ਇਸ ਤਰ੍ਹਾਂ ਰਹੇ, ਜੂਨੀਅਰ ਵਰਗ 'ਚ ਮਹਿਕਪ੍ਰਰੀਤ ਕੌਰ ਨੇ ਪਹਿਲਾ ਸਥਾਨ, ਸੰਨਦੀਪ ਕੌਰ ਨੇ ਦੂਜਾ ਸਥਾਨ, ਸਹਿਜਪ੍ਰਰੀਤ ਕੌਰ ਨੇ ਤੀਜਾ ਸਥਾਨ ਅਤੇ ਤਨਿਸ਼ਕਾ ਨੇ ਉਤਸ਼ਾਹ ਵਧਾਉ ਸਥਾਨ ਪ੍ਰਰਾਪਤ ਕੀਤਾ। ਸੀਨੀਅਰ ਵਰਗ ਵਿੱਚ ਅਨਮੋਲਪ੍ਰਰੀਤ ਸਿੰਘ ਨੇ ਪਹਿਲਾ ਸਥਾਨ , ਕਰਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਰਿਸ਼ਬਜੀਤ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਸਬ ਜੂਨੀਅਰ ਵਰਗ ਦੇ ਸਾਰੇ ਭਾਗ ਲੈਣ ਵਾਲੇ ਬੱਚੇ ਸਨਮਾਨਿਤ ਕੀਤੇ ਗਏ। ਪੇਟਿੰਗ ਸਬ ਜੂਨੀਅਰ ਮੁਕਾਬਲੇ ਹਰਪ੍ਰਰੀਤ ਕੌਰ ਨੇ ਪਹਿਲਾ ਸਥਾਨ, ਮਹਿਕਪ੍ਰਰੀਤ ਕੌਰ ਨੇ ਦੂਜਾ ਸਥਾਨ, ਬਰਿੰਦਰ ਸਿੰਘ ਨੇ ਤੀਜਾ ਸਥਾਨ ਅਤੇ ਜਸਮੀਤ ਕੌਰ ਨੇ ਉਤਸ਼ਾਹ ਵਧਾਉ ਸਥਾਨ ਗ੍ਹਿਣ ਕੀਤਾ। ਜੂਨੀਅਰ ਵਰਗ ਵਿੱਚ ਤਨਿਸ਼ਕਾ ਨੇ ਪਹਿਲਾ ਸਥਾਨ, ਪ੍ਰਭਲੀਨ ਕੌਰ ਨੇ ਦੂਜਾ ਸਥਾਨ, ਪਰਨੀਤ ਕੌਰ ਨੇ ਤੀਜਾ ਸਥਾਨ ਅਤੇ ਰਮਜੋਤ ਕੌਰ ਨੇ ਉਤਸ਼ਾਹ ਵਧਾਊ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ ਅਤੇ ਰਿਸ਼ਭਜੀਤ ਸਿੰਘ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਇੰਨ੍ਹਾਂ ਮੁਕਾਬਲਿਆਂ ਦੀ ਜੱਜ ਮੈਂਟ ਪਰਮਜੀਤ ਸਿੰਘ ਖਾਲਸਾ, ਰਾਜਿੰਦਰ ਜੱਸਲ, ਮਾ: ਇੰਦਰਜੀਤ ਸਿੰਘ ਅਤੇ ਗੁਰਮੇਲ ਸਿੰਘ ਨੇ ਕੀਤੀ। ਉਕਤ ਮੁਕਾਬਲੇ ਵਿੱਚ ਪੁਜੀਸ਼ਨਾਂ ਲੈਣ ਵਾਲਿਆਂ ਨੰੂ ਇਨਾਮ ਭਾਈ ਵੀਰ ਸਿੰਘ ਸਾਹਿਤ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਹਾਸ ਵਿਅੰਗ ਲੇਖਕ ਰਾਜਿੰਦਰ ਜੱਸਲ, ਮਾ: ਇੰਦਰਜੀਤ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਗ੍ੰਥੀ ਭਾਈ ਰੇਸ਼ਮ ਸਿੰਘ ਅਤੇ ਬਲਕਾਰ ਸਿੰਘ ਹੈਪੀ ਨੇ ਇਨਾਮ ਤਕਸੀਮ ਕੀਤੇ। ਇੰਨ੍ਹਾਂ ਮੁਕਾਬਲਿਆਂ ਦੀ ਸਟੇਜ ਸੰਚਾਲਨ ਦੀ ਭੂਮਿਕਾ ਬਲਵਿੰਦਰ ਸਿੰਘ ਕੋਟਕਪੂਰਾ ਨੇ ਕਰਦਿਆਂ ਕਿ 22 ਸਤੰਬਰ ਨੰੂ ਬੱਚਿਆਂ ਦਾ ਸਾਖੀ ਮੁਕਾਬਲਾ ਅਤੇ 29 ਸਤੰਬਰ ਨੰੂ ਕੁਇਜ਼ ਮੁਕਾਬਲਾ ਗੁਰਦੁਆਰਾ ਸਾਹਿਬ ਵਿਖੇ 3:30 ਵਜੇ ਤੋਂ 6 ਵਜੇ ਤੱਕ ਹੋਣਗੇ ਇਹ ਦੋਨੋਂ ਮੁਕਾਬਲੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਹੋਣਗੇ ਅਤੇ ਇੰਨ੍ਹਾਂ ਮੁਕਾਬਲਿਆਂ ਵਿੱਚ ਵੀ ਸ਼ੂਮਲੀਅਤ ਕਰਨ ਲਈ ਅਰਜ਼ ਕੀਤੀ।

17ਐਫ਼ਡੀਕੇ114:-ਮੁਕਾਬਲੇ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਕਰਦੇ ਹੋਏ ਆਗੂ।