- 55 ਫਲਦਾਰ ਅਤੇ ਫੁੱਲਦਾਰ ਪੌਦੇ ਲਗਾ ਕੇ ਆਪਣੇ ਬੈਂਕ ਦੇ ਪ੍ਰਰੋਜੈਕਟ ਨੂੰ ਪੂਰਾ ਕਰਨ ਵਿੱਚ ਕੀਤੀ ਭਾਗੀਦਾਰੀ

ਹਰਪ੍ਰਰੀਤ ਸਿੰਘ ਚਾਨਾ ਫ਼ਰੀਦਕੋਟ : ਅੱਜ ਜਿਥੇ ਪੂਰਾ ਵਿਸ਼ਵ ਓਜ਼ੋਨ ਦਿਵਸ ਮਨਾ ਰਿਹਾ ਹੈ ਤਾਂ ਕਿ ਆਲਮੀ ਤਪਿਸ਼ ਨੂੰ ਘੱਟ ਕੀਤਾ ਜਾ ਸਕੇ ਅਤੇ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਕੀਤਾ ਜਾ ਸਕੇ। ਇਸੇ ਲੜੀ ਵਿਚ ਸਟੇਟ ਬੈਂਕ ਆਫ਼ ਇੰਡੀਆ ਵੀ ਪੂਰੇ ਵਿਸ਼ਵ ਦੇ ਇਸ ਪ੍ਰਰੋਜੈਕਟ ਵਿੱਚ ਆਪਣੀ ਹਿੱਸੇਦਾਰੀ ਪਾ ਰਿਹਾ ਹੈ। ਬੈਂਕ ਦੇ ਖੇਤਰੀ ਮੈਨੇਜਰ ਉਗਰਸੈਨ ਗੁਪਤਾ ਦੁਆਰਾ ਤਿਆਰ ਕੀਤੀ ਗਈ ਨੀਤੀ ਤੇ ਚਲਦੇ ਹੋਏ ਬੈਂਕ ਦੇ ਅਧਿਕਾਰੀ ਅਤੇ ਕਰਮਚਾਰੀ ਪੌਦਾਕਰਨ ਕਰਕੇ ਆਪਣਾ ਯੋਗਦਾਨ ਪਾ ਰਹੇੇ ਹਨ। ਇਸੇ ਲੜੀ ਦੇ ਅਧੀਨ ਸਟੇਟ ਬੈਂਕ ਆਫ ਇੰਡੀਆ ਫਰੀਦਕੋਟ ਦੇ ਮੁੱਖ ਸਾਖਾ ਦੇ ਚੀਫ ਮੈਨੇਜਰ ਸ਼ੁਸ਼ੀਲ ਸਿੰਗਲਾ, ਡਿਪਟੀ ਮੈਨੇਜਰ ਰਾਜੀਵ ਸਿੰਗਲਾ ਅਤੇ ਰਾਜ ਕਿਰਨ ਤੇ ਅਧਾਰਿਤ ਟੀਮ ਦੁਆਰਾ ਸਾਦਿਕ ਦੇ ਸਰਕਾਰੀ ਹਾਈ ਸਕੂਲ ਵਿਖੇ ਪੌਦਾਕਰਨ ਕਰਨ ਦੀ ਮੁਹਿੰਮ ਨੰੂ ਅੰਜਾਮ ਦਿੱਤਾ। ਇਸ ਮੌਕੇੇ ਵਿਦਿਆਰਥੀਆਂ ਨੰੂ ਸੰਬੋਧਿਤ ਕਰਦਿਆਂ ਸ਼ੁਸ਼ੀਲ ਸਿੰਗਲਾ ਨੇ ਕਿਹਾ ਕਿ ਮਨੁੱਖ ਦੁਆਰਾ ਅੰਨੇਵਾਹ ਦਰਖਤਾਂ ਦੀ ਕਟਾਈ ਕੀਤੇ ਜਾਣ ਦੇ ਨਤੀਜੇ ਵਜੋਂ ਅੱਜ ਆਲਮੀ ਗਰਮੀ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਅਤੇ ਓਜੋਨ ਦੀ ਪਰਤ ਵੀ ਕਮਜੋਰ ਪੈ ਰਹੀ ਹੈ, ਜਿਸ ਕਾਰਣ ਸੂਰਜ ਦੀ ਗਰਮੀ ਧਰਤੀ ਤਕ ਜ਼ਿਆਦਾ ਆਉਣੀ ਸ਼ੁਰੂ ਹੋ ਗਈ ਹੈ। ਉਪਰੋਂ ਸਾਇੰਸ ਦੁਆਰਾ ਕੱਢੀਆਂ ਗਈਆਂ ਅਤਿ ਆਧੁਨਿਕ ਤਨਕੀਤਾਂ ਅਤੇ ਯੰਤਰਾਂ ਦੀ ਵਰਤੋਂ ਨੇ ਇਸ ਗਰਮੀਂ ਦੀ ਤਪਸ਼ ਵਿਚ ਹੋਰ ਵਧਾ ਕਰ ਦਿੱਤਾ ਹੈ। ਇਸ ਲਈ ਅੱਜ ਸਾਨੂੰ ਦਰੱਖਤ ਲਗਾਉਣ ਦੀ ਜਰੂਰਤ ਮਹਿਸੂਸ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਜਨਮ ਦਿਹਾੜੇ ਨੂੰ ਸਮਰਪਿਤ ਹਰ ਥਾਂ ਦਰੱਖਤ ਲਗਾਏ ਜਾਣ ਦੇ ਪ੍ਰੌਜੈਕਟਾਂ ਨੂੰ ਪਹਿਲ ਦੇ ਅਧਾਰ 'ਤੇ ਤੇਜੀ ਨਾਲ ਮੁਕੰਮਲ ਕਰਨ ਜਾ ਰਹੀ ਹੈ। ਸੋ ਅਸੀ ਵੀ ਅੱਜ ਆਪਣੇ ਅਦਾਰੇ ਵੱਲੋਂ ਆਲਮੀ ਓਜੋਨ ਦਿਵਸ ਨੂੰ ਮਨਾਉਂਦੇ ਹੋਏ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਆਪਣੇ ਪੌਦੇ ਲਗਾਉਣ ਦੇ ਨਿਸ਼ਾਨੇ ਨੰੂ ਪੂਰਾ ਕਰਨ ਲਈ ਇਹ ਪੌਦੇ ਲਗਾਏ ਗਏ ਹਨ। ਇਸ ਮੌਕੇ ਸਕੂਲ ਦੀ ਪਿੰ੍ਸੀਪਲ ਅਨੀਤਾ ਅਰੌੜਾ ਨੇ ਕਿਹਾ ਕਿ ਸਰਕਾਰ ਵਲੋਂ ਵੀ ਵੱਧ ਤੋ ਵੱਧ ਪੌਦੇ ਲਗਾਏ ਜਾਣ ਦੀਆਂ ਹਦਾਇਤਾ ਹਨ। ਜਿਹਨਾਂ ਲਈ ਅਸੀ ਖੁਦ ਵੀ ਸਕੂਲ ਵਿੱਚ ਪਹਿਲਾਂ ਵੀ ਪੌਦੇ ਲਗਾ ਚੁੱਕੇ ਹਾਂ ਅਤੇ ਅੱਜ ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਲਗਾਏ ਗਏ 55 ਪੌਦਿਆਂ ਦੀ ਪੂਰੀ ਸਾਂਭ ਸੰਭਾਲ ਵੀ ਕਰਾਂਗੇ ਅਤੇ ਇਹਨਾਂ ਨੰੂ ਪਾਣੀ, ਖਾਦ ਆਦਿ ਪਾਉਣ ਦੇ ਨਾਲ ਨਾਲ ਇਹਨਾਂ ਨੂੰ ਪਸ਼ੂਆਂ ਦੀ ਮਾਰ ਤੋਂ ਵੀ ਬਚਾਉ ਕਰਨ ਦੇ ਉਪਰਾਲੇ ਕਰਾਂਗੇ। ਇਸ ਮੌਕੇ ਸਕੂਲ ਦੇ ਸੁਨੀਤਾ ਬਾਘਲਾ,ਸੁਖਵੀਰ ਸਿੰਘ, ਅਨੁਰੀਤ ਕੌਰ ਸੰਦੀਪ ਕੌਰ, ਵਿਸ਼ਾਲੀ, ਈਸ਼ਾ ਗੋਇਲ,ਜਤਿੰਦਰ ਕੌਰ ਡਿੰਪਲ ਸ਼ਰਮਾਂ ਅਮਨਦੀਪ ਕੌਰ ਸਰਬਜੀਤ ਕੌਰ ਅਧਿਆਪਿਕਾਂਵਾਂ ਹਾਜਿਰ ਸਨ।

17ਐਫ਼ਡੀ117:-ਸਟੇਟ ਬੈਂਕ ਆਫ਼ ਇੰਡੀਆ ਦੇ ਮੁਲਾਜ਼ਮ ਪੌਦੇ ਲਗਾ ਕੇ ਓਜ਼ੋਨ ਦਿਵਸ ਮਨਾਉੇਦੇ ਹੋਏ।