ਪੱਤਰ ਪੇ੍ਰਰਕ, ਫਰੀਦਕੋਟ : ਫਰੀਦਕੋਟ ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜ਼ਿਲਾ ਮੈਜਿਸਟੇ੍ਟ ਫਰੀਦਕੋਟ ਵਿਮਲ ਕੁਮਾਰ ਸੇਤੀਆ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਵੱਲੋਂ ਸਿਵਲ ਰਿਟ ਪਟੀਸ਼ਨ ਨ. 23548 ਆਫ 2017 ਵਿੱਚ ਕੀਤੇ ਗਏ ਹੁਕਮਾਂ ਅਨੁਸਾਰ ਜਿਲਾ ਫਰੀਦਕੋਟ ਵਿੱਚ ਪਟਾਖੇ ਵੇਚਣ ਦੇ ਆਰਜੀ ਲਾਇਸੰਸ ਜਾਰੀ ਕਰਨ ਲਈ ਮਿਤੀ 1 ਨਵੰਬਰ, 2021 ਨੂੰ ਡਰਾਅ ਕੱਿਢਆ ਗਿਆ ਸੀ। ਜਿਸ ਵਿੱਚ ਸਬ ਡਵੀਜਨ ਫਰੀਦਕੋਟ ਦੇ 15, ਕੋਟਕਪੂਰਾ ਦੇ 05, ਅਤੇ ਜੈਤੋ ਦੇ 04 ਆਰਜੀ ਲਾਇਸੈਂਸ ਜਾਰੀ ਕੀਤੇ ਗਏ ਹਨ। ਇਨਾਂ੍ਹ ਵਿਅਕਤੀਆਂ ਨੂੰ ਸਬ ਡਵੀਜ਼ਨ ਵਾਈਸ ਪਟਾਖੇ ਵੇਚਣ ਲਈ ਥਾਵਾਂ ਨਿਰਧਾਰਤ ਕੀਤੀਆਂ ਹਨ। ਜਾਰੀ ਹੁਕਮਾਂ ਅਨੁਸਾਰ ਫਰੀਦਕੋਟ ਦੇ ਪਟਾਖਾ ਵਿਕਰੇਤਾਵਾਂ ਲਈ ਬਾਸੀ ਚੌਂਕ ਤੋਂ ਲੈ ਕੇ ਖੇਤੀਬਾੜੀ ਦਫਤਰ ਤੱਕ ਸੜਕ ਦੇ ਦੋਵੇਂ ਪਾਸੇ ਖੁੱਲੀ ਜਗਾਂ੍ਹ ਤੇ (ਵਾਇਆ ਮੋਰੀ ਗੇਟ ਚੌਕ, ਕੰਮੇਆਣਾ ਚੌਕ, ਨਿਊ ਮਾਡਲ ਸਕੂਲ ਚੌਕ ਤੋਂ ਖੇਤਾਬਾੜੀ ਦਫਤਰ ਤਕ), ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਕਾਲਜ ਦੇ ਖੇਡ ਸਟੇਡੀਅਮ ਵਿਖੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਟਕਪੂਰਾ ਦਾ ਗਰਾਊਂਡ ਵਿਚ ਅਤੇ ਜੈਤੋ ਵਿਖੇ ਦਫਤਰ ਉਪ ਮੰਡਲ ਮੈਜਿਸਟਰੇਟ ਜੈਤੋ ਦੇ ਨਾਲ ਖਾਲ੍ਹੀ ਪਈ ਜਗ੍ਹਾ ਵਿੱਚ ਅਤੇ ਖੇਡ ਸਟੇਡੀਅਮ ਜੈਤੋ ਵਿੱਚ ਵੇਚਣ ਦੀ ਇਜਾਜ਼ਤ ਹੋਵੇਗੀ। ਨਿਰਧਾਰਤ ਥਾਵਾਂ ਤੋਂ ਇਲਾਵਾ ਤੇ ਬਿਨਾ ਆਰਜ਼ੀ ਲਾਇਸੈਂਸ ਤੋਂ ਜੇਕਰ ਕੋਈ ਹੋਰ ਵਿਅਕਤੀ ਪਟਾਖੇ ਵੇਚਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।