ਪੱਤਰ ਪ੍ਰਰੇਰਕ, ਕੋਟਕਪੂਰਾ : ਸਰਕਾਰੀ ਬਹੁਤਕਨੀਕੀ ਕਾਲਜ ਕੋਟਕਪੂਰਾ ਵਿਖੇ 15 ਦਿਨਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੋ੍ਗਰਾਮਾਂ ਦੀ ਲੜੀ ਤਹਿਤ ਸਲੋਗਨ ਰਾਈਟਿੰਗ, ਲੇਖ ਲੇਖਣ, ਚਾਰਟ ਮੇਕਿੰਗ, ਰੰਗੋਲੀ, ਚਾਰਟ ਮੇਕਿੰਗ, ਕੁਇਜ਼ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਦਾ ਵਿਸ਼ਾ ਸਫ਼ਾਈ, ਨਸ਼ਾ ਵਿਰੋਧੀ ਜਾਗਰੂਕਤਾ, ਤੰਦਰੁਸਤ ਮਿਸ਼ਨ ਪੰਜਾਬ ਰਿਹਾ। ਇੰਨ੍ਹਾਂ ਪ੍ਰਰੋਗਰਾਮਾਂ ਦੇ ਅਖੀਰਲੇ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਉੱਘੇ ਵਕਤਾ ਡਾ. ਅਵੀਨਿੰਦਰਪਾਲ ਸਿੰਘ ਡਾਇਰੈਕਟਰ ਜਨਰਲ ਐਚ.ਆਰ.ਡੀ.ਐਂਡ ਪਲੈਨਿੰਗ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਪ੍ਰਧਾਨ ਪ੍ਰਰੈੱਸ ਕਲੱਬ ਕੋਟਕਪੂਰਾ ਨੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਅਤੇ ਨੈਤਿਕਤਾ ਨਾਲ ਸਬੰਧਤ ਵਿਚਾਰਾਂ ਦੀ ਸਾਂਝ ਪਾਈ। ਉਦੈ ਰਣਦੇਵ ਸਮਾਜ ਸੇਵੀ ਨੇ ਅਕਾਦਮਿਕ ਖੇਤਰ 'ਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਤਕਸੀਮ ਕੀਤੇ। ਉਨਾਂ ਦੇ ਇੱਕ ਸ਼ਗਿਰਦ ਇਸ ਕਾਲਜ ਦੇ ਵਿਦਿਆਰਥੀ ਦਵਿੰਦਰ ਸਿੰਘ ਈਸੀਈ ਪਹਿਲੇ ਸਮੈਸਟਰ 'ਚ ਪੰਜਾਬ ਭਰ 'ਚ 9ਵਾਂ ਸਥਾਨ ਹਾਸਲ ਕੀਤਾ ਹੈ। ਇਸ ਵਿਦਿਆਰਥੀ ਨੂੰ ਪਿ੍ਰੰਸੀਪਲ ਵੱਲੋਂ ਵਿਸ਼ੇਸ਼ ਤੌਰ 'ਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਜੀਤ ਸਿੰਘ ਖੀਵਾ ਸੰਚਾਲਕ ਲਵਲੀ ਪ੍ਰਰੋਫੈਸਨਲ ਯੂਨੀਵਰਸਿਟੀ ਨੇ ਵੀ ਵਿਚਾਰ ਪ੍ਰਗਟਾ ਕੇ ਆਪਣੀ ਹਾਜ਼ਰੀ ਲਵਾਈ। ਪ੍ਰਰੋਗਰਾਮ ਕਨਵੀਨਰ ਮਨਮੋਹਨ ਕਿ੍ਸ਼ਨ ਸੀਨੀਅਰ ਲੈਕ. ਅਤੇ ਐਂਕਰ ਸਤਨਾਮ ਸਿੰਘ ਲੈਕਚਰਾਰ ਰਹੇ। ਇਸ ਮੌਕੇ ਪਿ੍ਰੰਸੀਪਲ ਸਤਿੰਦਰਪਾਲ ਕੌਰ ਨੇ ਕਲਚਰਲ ਅਤੇ ਅਕਾਦਮਿਤ ਖੇਤਰ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦਿਆਂ ਪ੍ਰਗਾਰਮ ਦੀ ਸ਼ਲਾਘਾਂ ਕਰਦਿਆਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ 'ਚ ਹੋਰ ਪੁਲਾਂਘਾਂ ਪੁੱਟਣ ਲਈ ਪ੍ਰਰੇਰਿਆ।

16ਐਫ਼ਡੀਕੇ104;-ਪ੍ਰਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਸਾਹਿਬਾਨ।