ਪੱਤਰ ਪੇ੍ਰਰਕ, ਫਰੀਦਕੋਟ : ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਦਫ਼ਤਰੀ ਸਕੱਤਰ ਹਰਪ੍ਰਰੀਤ ਸੋਢੀ ਡਿਪੂ ਪ੍ਰਧਾਨ, ਹਰਜਿੰਦਰ ਵਾਈਸ ਪ੍ਰਧਾਨ, ਹਰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੰਗਾਂ ਲਈ 14-15-16 ਅਗਸਤ ਦੀ ਹੜਤਾਲ ਕਰ ਕੇ ਗੁਲਾਮੀ ਦਿਵਸ ਮਨਾਉਣ ਸਮੇਤ ਸਖ਼ਤ ਐਕਸ਼ਨ ਕਰਨ ਦੇ ਪੋ੍ਗਰਾਮ ਉਲੀਕੇ ਗਏ ਹਨ। ਨੈਸ਼ਨਲ ਹਾਈਵੇ ਜਾਮ ਕਰਨ ਦੇ 1 ਅਗਸਤ ਦੇ ਪੋ੍ਗਰਾਮ ਨੂੰ ਦੇਖਦਿਆਂ ਜਲੰਧਰ ਪ੍ਰਸ਼ਾਸਨ ਵੱਲੋਂ ਯੂਨੀਅਨ ਨੂੰ 31 ਜੁਲਾਈ ਨੂੰ ਲਿਖਤੀ ਪੱਤਰ ਜਿਸ ਰਾਹੀਂ ਵਧੀਕ ਪ੍ਰਮੱਖ ਸਕੱਤਰ ਮੁੱਖ ਮੰਤਰੀ ਪੰਜਾਬ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਹੇਠ ਸਰਕਾਰ ਨਾਲ 04/08/2022 ਨੂੰ 11 ਮੀਟਿੰਗ ਲਈ ਪੱਤਰ ਜਾਰੀ ਕੀਤਾ ਗਿਆ ਸੀ। 31 ਜੁਲਾਈ ਨੂੰ ਵਿਕਾਸ ਗਰਗ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਦੀ ਪ੍ਰਧਾਨਗੀ ਹੇਠ ਯੂਨੀਅਨ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਮਹਿਕਮੇ ਦੇ ਅਧਿਕਾਰੀਆਂ ਦੇ ਪੱਧਰ ਦੀਆਂ ਮੰਗਾਂ ਸਬੰਧੀ ਰਿਕਾਰਡ ਮੁਤਾਬਿਕ ਕਿਰਤ ਵਿਭਾਗ ਪਾਸੋਂ ਸੇਧ ਲੈ ਕੇ ਹੱਲ ਕਰਨ, ਇਕ ਹਫ਼ਤੇ ਤਕ ਪੂਰਾ ਕਰਨ ਦੀ ਮੰਗ ਮੰਨਣ 'ਤੇ ਯੂਨੀਅਨ ਵੱਲੋਂ ਉਸ ਸਬੰਧੀ 1 ਜੂਨ ਨੂੰ ਨੈਸ਼ਨਲ ਹਾਈਵੇ ਜਾਮ ਦਾ ਪ੍ਰਰੋਗਰਾਮ ਪੋਸਟਪੌਨ ਕਰ ਦਿੱਤਾ ਗਿਆ ਸੀ। ਮੁੱਖ ਸਲਾਹਕਾਰ ਲਵਪ੍ਰਰੀਤ ਸਿੰਘ, ਗੁਰਮੀਤ ਸਿੰਘ, ਧਰਮਿੰਦਰ ਸਿੰਘ, ਹਰਚਰਨ ਸਿੰਘ ਤੇ ਜਸਵਿੰਦਰ ਸਿੰਘ ਨੇ ਕਿਹਾ ਅੱਜ ਤਕ ਮਹਿਕਮੇ ਵੱਲੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਅਤੇ ਦੂਜੇ ਪਾਸੇ ਸਰਕਾਰ ਨਾਲ ਤਹਿ ਹੋਈ ਮੀਟਿੰਗ ਨੂੰ ਪ੍ਰਮੁੱਖ ਸਕੱਤਰ ਨੂੰ ਕੋਰੋਨਾ ਦਾ ਕਹਿ ਕੇ ਟਾਲਿਆ ਜਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਅਤੇ ਮਹਿਕਮਾ ਅਧਿਕਾਰੀ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆਈ ਹੈ। ਇਸ ਦੇ ਰੋਸ ਵਜੋਂ ਜਥੇਬੰਦੀ ਨੇ 9 ਅਗਸਤ ਨੂੰ ਪੂਰੇ ਪੰਜਾਬ ਦੇ ਨੈਸ਼ਨਲ ਹਾਈਵੇ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।