ਸਤੀਸ਼ ਕੁਮਾਰ, ਫ਼ਰੀਦਕੋਟ : ਪੰਜਾਬ ਦੇ ਗੈਂਗਸਟਰਾਂ ਦੀ ਫੇਸਬੁੱਕ 'ਚ ਕਾਬਜ਼ ਹੋ ਕੇ ਹਿੰਦੁਸਤਾਨੀਆਂ ਨੂੰ ਗਾਲੀ -ਗਲੋਚ ਕਰਨ ਵਾਲੇ ਪਾਕਿਸਤਾਨੀ ਹੁਣ ਇੰਡੀਅਨ ਵਟਸਐਪ ਗਰੁੱਪਾਂ ਵਿਚ ਹੌਲੀ- ਹੌਲੀ ਸੰਨ੍ਹ ਲਾਉਂਦੇ ਨਜ਼ਰ ਆ ਰਹੇ ਹਨ। ਪਾਕਿਸਤਾਨੀ ਸਿਰਫ਼ ਉਨ੍ਹਾਂ ਗਰੁੱਪਾਂ 'ਚ ਐਡ ਹੋ ਰਹੇ ਹਨ, ਜਿਨ੍ਹਾਂ ਦੇ ਿਲੰਕ ਫੇਸਬੁੱਕ 'ਚ ਦਿੱਤੇ ਗਏ ਹਨ। ਅਜਿਹੇ ਗਰੁੱਪਾਂ 'ਚ ਐਟਰੀ ਲੈਣਾ ਕਾਫ਼ੀ ਆਸਾਨ ਹੁੰਦਾ ਹੈ ਪਰ ਇਹ ਖਤਰੇ ਤੋਂ ਵੀ ਖ਼ਾਲੀ ਨਹੀਂ। ਭਾਰਤ 'ਚ ਪੁਲਵਾਮਾ ਹਮਲੇ ਨੂੰ ਲੈ ਕੇ ਇਨ੍ਹਾਂ ਗਰੁੱਪਾਂ 'ਚ ਜੋ ਵੀ ਚਰਚਾ ਹੋ ਰਹੀ ਹੈ, ਉਹ ਪਾਕਿਸਤਾਨੀਆਂ ਤੱਕ ਪਹੁੰਚ ਰਹੀ ਹੋਣ ਦੀ ਚਰਚਾ ਫ਼ਰੀਦਕੋਟੀਆਂ 'ਚ ਜ਼ੋਰਾਂ 'ਤੇ ਚੱਲ ਰਹੀ ਹੈ।

ਸੋਸ਼ਲ ਮੀਡੀਆਂ ਦੇ ਜ਼ਰੀਏ ਗਰੁੱਪ 'ਚ ਇਕ ਅਜਿਹਾ ਪਾਕਿਸਤਾਨੀ ਨੰਬਰ ਮਿਲਿਆ , ਜਿਸ ਦੀ ਡੀਪੀ 'ਤੇ ਪਾਕਿਸਤਾਨੀ ਫ਼ੌਜੀ ਹਨ। ਉਨ੍ਹਾਂ ਦੇ ਹੱਥਾਂ 'ਚ ਏਕੇ 47 ਵੀ ਹੈ। ਫ਼ੌਜੀਆਂ ਦੀ ਗਿਣਤੀ 4 ਦੇ ਕਰੀਬ ਦਿਖਾਈ ਗਈ ਸੀ। ਪਾਕਿਸਤਾਨੀ ਫ਼ੌਜੀਆਂ ਦਾ ਭਾਰਤ ਦੇ ਵਟਸਐਪ ਗਰੁੱਪਾਂ 'ਚ ਹੋਣਾ ਕਾਫ਼ੀ ਗੰਭੀਰਤਾ ਵਾਲੀ ਗੱਲ ਹੈ। ਇਸ ਨੂੰ ਲੈ ਕੇ ਦੇਸ਼ ਦੀਆਂ ਖੁਫ਼ੀਆਂ ਏਜੰਸੀਆਂ ਨੂੰ ਚੌਕਸੀ ਵਰਤਣ ਦੀ ਅਹਿਮ ਲੋੜ ਹੈ ।

ਉਕਤ ਮਾਮਲੇ ਨੂੰ ਲੈ ਕੇ ਜਦ ਸੋਸ਼ਲ ਮੀਡੀਆਂ 'ਤੇ ਗੈਂਗਸਟਰਾਂ ਦੇ ਗਰੁੱਪਾਂ ਨੂੰ ਖੰਗਾਲਿਆਂ ਗਿਆ ਤਾਂ ਜਿੰਨੇ ਵੀ ਿਲੰਕ ਮਿਲੇ , ਉਹ ਜ਼ਿਆਦਾਤਰ ਪੰਜਾਬ ਤੇ ਹੋਰਨਾਂ ਸੂਬਿਆਂ ਦੇ ਗੈਗਸਟਰਾਂ ਦੇ ਸਨ। ਇਕ ਗੈਂਗਸਟਰ ਦੀ ਫੇਸ ਬੁੱਕ ਆਈਡੀ 'ਤੇ ਜਾ ਕੇ ਉਨ੍ਹਾਂ ਦੇ ਬਣਾਏ ਗਏ ਿਲੰਕ 'ਤੇ ਕਲਿੱਕ ਕੀਤਾ ਤਾਂ ਉਨ੍ਹਾਂ ਦੇ ਵਟਸਐਪ ਗਰੁੱਪਾਂ 'ਚ ਐਡ ਹੋਣਾ ਆਸਾਨ ਜਿਹੀ ਗੱਲ ਲੱਗੀ। ਇਸ ਲਈ ਕਿਸੇ ਦੀ ਪ੍ਵਾਨਗੀ ਦੀ ਵੀ ਜ਼ਰੂਰਤ ਨਹੀਂ ਪਈ। ਇਨ੍ਹਾਂ ਗਰੁੱਪਾਂ 'ਚ ਪਾਕਿਸਤਾਨੀ ਨੰਬਰ ਵੀ ਦਿਸੇ, ਜਿਨ੍ਹਾਂ ਦੇ ਅੱਗੇ +92 ਸੀ। ਬਹੁਤੇ ਗਰੁੱਪਾਂ 'ਚ ਪਾਕਿਸਤਾਨ ਦੇ ਲੋਕਾਂ ਵੱਲੋਂ ਪੋਸਟਾਂ ਤਾਂ ਨਹੀ ਪਾਈਆਂ ਜਾਂਦੀਆਂ ਪਰ ਜੋ ਪੋਸਟਾਂ ਚੜ੍ਹਦੇ ਪੰਜਾਬ ਦੇ ਲੋਕਾਂ ਵੱਲੋਂ ਪਾਈਆਂ ਜਾਂਦੀਆਂ ਹਨ, ਉਹ ਲਹਿੰਦੇ ਪੰਜਾਬ ਦੇ ਲੋਕ ਆਰਾਮ ਨਾਲ ਦੇਖ ਸਕਦੇ ਹਨ।

ਸਰਹੱਦ ਪਾਰ ਬੈਠੇ ਅੱਤਵਾਦੀਆਂ ਤੇ ਪੰਜਾਬ ਦੇ ਕੁਝ ਗੈਗਸਟਰਾਂ ਦਾ ਿਲੰਕ ਅਕਸਰ ਚਰਚਾ 'ਚ ਰਹਿੰਦਾ ਹੈ। ਫ਼ੇਰ ਚਾਹੇ ਉਹ ਨਾਭਾ ਜੇਲ੍ਹ ਬਰੇਕ ਕਾਂਡ 'ਚ ਐੱਲਐੱਫ ਦੇ ਅੱਤਵਾਦੀ ਦਾ ਗੈਗਸਟਰਾਂ ਦੇ ਨਾਲ ਭੱਜਣਾ ਜਾਂ ਖੁੱਲਮ ਖੁੱਲਾ ਸੋਸ਼ਲ ਮੀਡੀਆ 'ਤੇ ਦੇਸ਼ ਵਿਰੋਧੀ ਗੈਗਸਟਰਾਂ ਦੇ ਸਬੰਧ ਕਿਸੇ ਤੋਂ ਲੁਕੇ ਿਛਪੇ ਨਹੀ। ਅਕਸਰ ਹੀ ਸੋਸ਼ਲ ਮੀਡੀਆ 'ਤੇ ਗੈਗਸਟਰ ਭੜਾਸ ਕੱਢਦੇ ਰਹਿੰਦੇ ਹਨ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਗੈਗਸਟਰਾਂ ਦੀ ਫੇਸਬੁੱਕ 'ਤੇ ਹੁਣ ਗੈਗਸਟਰਾਂ ਦੇ ਫੇਸਬੁੱਕ ਤੋਂ ਪਾਕਿ ਲੋਕਾਂ ਵੱਲੋਂ ਵਟਸਐਪ ਗਰੁੱਪਾਂ 'ਚ ਐਡ ਹੋਣਾ ਕਿਤੇ ਕੋਈ ਸੋਚੀ ਸਮਝੀ ਸਾਜ਼ਿਸ ਤਾਂ ਨਹੀਂ, ਜਿਸ ਨਾਲ ਆਉਣ ਵਾਲੇ ਸਮੇ ਵਿਚ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਿੰਮੇਵਾਰੀ ਕੇਂਦਰ ਤੇ ਪੰਜਾਬ ਸਰਕਾਰ ਦੇ ਨਾਲ -ਨਾਲ ਖੁਫ਼ੀਆ ਵਿਭਾਗ ਦੀ ਵੀ ਬਣਦੀ ਹੈ ਤਾਂ ਜੋ ਦੇਸ਼ ਵਿਰੋਧੀ ਲੋਕਾਂ ਦੇ ਮਨਸੂਬਿਆਂ 'ਤੇ ਪਾਣੀ ਫੇਰਿਆ ਜਾ ਸਕੇ।