ਪੱਤਰ ਪੇ੍ਰਰਕ, ਪੰਜਗਰਾਈ ਕਲਾਂ : ਮਿਲੇਨੀਅਮ ਵਰਲਡ ਸਕੂਲ ਕੋਟਕਪੂਰਾ ਵਿਖੇ ਅੱਜ ਚੇਅਰਮੈਨ ਵਾਸੂ ਸ਼ਰਮਾ ਤੇ ਚੇਅਰਪਰਸਨ ਮੈਡਮ ਰਕਸ਼ੰਦਾ ਸ਼ਰਮਾ ਦੀ ਅਗਵਾਈ ਹੇਠ ਓਜ਼ੋਨ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਟੀਚਰ ਤਾਨੀਮਾ ਨੇ ਬੱਚਿਆਂ ਨੂੰ ਦੱਸਿਆ ਕਿ ਓਜ਼ੋਨ ਦਿਵਸ ਹਰ ਸਾਲ 16 ਸਤੰਬਰ ਨੂੰ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਇਸ ਸਾਲ 35ਵਾਂ ਦਿਨ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਓਜ਼ੋਨ ਇਕ ਅਜਿਹੀ ਪਰਤ ਹੈ ਜੋ ਸਾਨੂੰ ਬਹੁਤ ਸਾਰੀਆਂ ਭਿਆਨਕ ਕਰਨਾਂ ਤੋਂ ਬਚਾਉਂਦੀ ਹੈ। ਇਹ ਪਰਤ ਸਾਡੇ ਲਈ ਸੁਰੱਖਿਅਤ ਕਰਵਚ ਹੈ। ਉਹਨਾਂ ਦੱਸਿਆ ਕਿ ਹੁਣ ਸਾਡੀਆਂ ਕੁੱਝ ਗਲਤ ਗਤੀਵਿਧੀਆਂ ਨਾਲ ਪਰਤੇਂ ਵਿਚ ਛੋਟੇ-ਛੋਟੇ ਸੁਰਾਖ ਹੋ ਗਏ ਹਨ ਜਿਹਨਾਂ ਨਾਲ ਸਾਡੇ ਉਪਰ ਕਿਰਨਾਂ ਪਹੁੰਚ ਰਹੀਆਂ ਹਨ, ਜੋ ਬਹੁਤ ਭਿਆਨਕ ਹਨ ਜਿਹਨਾਂ ਨੇ ਕੈਂਸਰ ਵਰਗੀਆ ਭਿਆਨਕ ਬਿਮਾਰੀਆਂ ਨੂੰ ਜਨਮ ਦਿੱਤਾ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਪ੍ਰਦੂਸ਼ਨ ਨੂੰ ਰੋਕਣਾ ਚਾਹੀਦਾ ਹੈ। ਸਕੂਲ ਦੀ ਮੈਨੇਜਮੇਂਟ ਚੇਅਰਮੈਨ ਵਾਸੂ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।