ਚਾਨਾ, ਫਰੀਦਕੋਟ : ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਸਬੰਧੀ ਜ਼ਿਲ੍ਹੇ 'ਚ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਕੰਮੇਆਣਾ ਦੇ ਬਾਬਾ ਸੈਦੂ ਸ਼ਾਹ ਹੈਂਡਬਾਲ ਕੋਚਿੰਗ ਸੈਂਟਰ ਵਿਖੇ ਹੈਂਡਬਾਲ ਗੇਮ ਦਾ ਮੈਚ ਕਰਵਾ ਕੇ ਸਪੋਰਟਸ ਈਵੈਂਟਸ ਦਾ ਆਗਾਜ਼ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਮੁੱਖ ਮਹਿਮਾਨ ਵਜੋਂ ਤੇ ਪਰਮਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹੈਂਡਬਾਲ ਗੇਮ ਦਾ ਮੈਚ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਫਿਰੋਜ਼ਪੁਰ ਅਤੇ ਬਾਬਾ ਸੈਦੂ ਸ਼ਾਹ ਹੈਂਡਬਾਲ ਕੋਚਿੰਗ ਸੈਂਟਰ ਦੀ ਹੈਂਡਬਾਲ ਦੀ ਅੰਡਰ 19 ਟੀਮ ਨੇ ਹਿੱਸਾ ਲਿਆ ਅਤੇ ਬਾਬਾ ਸੈਦੂ ਸ਼ਾਹ ਹੈਂਡਬਾਲ ਕੋਚਿੰਗ ਸੈਂਟਰ ਦੀ ਟੀਮ 31-27 ਨਾਲ ਜੇਤੂ ਰਹੀ। ਮੈਚ ਦੌਰਾਨ ਦਰਸ਼ਨ ਪਾਲ ਸ਼ਰਮਾ ਹੈਂਡਬਾਲ ਕੋਚ ਅਤੇ ਹਰਮੰਦਰ ਸਿੰਘ ਿਢੱਲੋਂ ਨੇ ਰੈਫਰੀ ਦੀ ਭੂਮਿਕਾ ਨਿਭਾਈ।

ਇਸ ਮੌਕੇ ਡੀਸੀ ਵੱਲੋਂ ਜ਼ਿਲ੍ਹੇ ਵਿਖੇ ਸਪੋਰਟਸ ਫੀਲਡ ਵਿਚ ਵਧੀਆ ਕਾਰਗੁਜ਼ਾਰੀ ਕਰ ਰਹੇ ਕੋਚਿਜ ਤੇ ਡੀਪੀਈ ਜਿਨ੍ਹਾਂ ਵਿਚ ਬਲਜਿੰਦਰ ਸਿੰਘ ਹਾਕੀ ਕੋਚ ਫਰੀਦਕੋਟ, ਇੰਦਰਜੀਤ ਸਿੰਘ ਕੁਸ਼ਤੀ ਕੋਚ ਫਰੀਦਕੋਟ, ਅਮਨਦੀਪ ਕੌਰ ਡੀਪੀਈ ਸਰਕਾਰੀ ਸਕੂਲ ਕਿਲਾ ਨੌ ਤੇ ਗੁਰਵਿੰਦਰ ਕੌਰ ਡੀਪੀਈ ਹਾਈ ਸਕੂਲ ਕੰਮੇਆਣਾ ਨੂੰ ਸਨਮਾਨਿਤ ਕੀਤਾ। ਗ੍ਰਾਮ ਪੰਚਾਇਤ ਕੰਮੇਆਣਾ ਅਤੇ ਜ਼ਿਲ੍ਹਾ ਖੇਡ ਅਫਸਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਾਬਾ ਸੈਦੂ ਸ਼ਾਹ ਕੱਲਬ ਕੰਮੇਆਣਾ ਰਾਜਾ ਸੰਧੂ, ਕਮਲਦੀਪ ਸਰਮਾਂ, ਪੰਡਤ ਕ੍ਰਿਸਨ ਦਾਸ, ਪੰਡਤ ਲਾਲ ਚੰਦ, ਸੁਖਬੀਰ ਸਿੰਘ ਸੰਧੂ, ਡਾ. ਮਨਜੀਤ ਬਿੱਟੂ, ਜਸਕੋਰ ਸਿੰਘ, ਕੈਪਟਨ ਨੱਛਤਰ ਸਿੰਘ, ਜਗਮੀਤ ਸਿੰਘ ਸੁਖਣਵਾਲਾ ਪੱਤਰਕਾਰ, ਲਖਵੀਰ ਸਿੰਘ ਗਿੱਲ, ਹਰਮੰਦਰ ਸਿੰਘ ਿਢਲੋਂ ਵੀ ਹਾਜ਼ਰ ਸਨ।