ਪੱਤਰ ਪੇ੍ਰਰਕ, ਪੰਜਗਰਾਈਂ ਕਲਾਂ : ਮਿਲੇਨੀਅਮ ਵਰਲਡ ਸਕੂਲ ਕੋਟਕਪੂਰਾ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਲੁਧਿਆਣਾ ਤੋਂ ਸਤਨਾਮ ਸਿੰਘ ਸਹਿਜ ਪਾਠ ਕਮੇਟੀ ਦੇ ਚੇਅਰਮੈਨ ਤੇ ਮੈਡਮ ਸਤਵਿੰਦਰ ਕੌਰ ਕੋਟਕਪੂਰਾ ਵਿਸ਼ੇਸ਼ ਤੌਰ 'ਤੇ ਪੁੱਜੇ। ਸਭ ਤੋਂ ਪਹਿਲਾਂ ਉਨ੍ਹਾਂ ਦੇ ਆਉਣ 'ਤੇ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਆਪਣੇ ਬਾਰੇ ਦੱਸਿਆ ਕਿ ਉਹ ਲੁਧਿਆਣਾ ਦੇ ਵਸਨੀਕ ਹਨ। ਉਨ੍ਹਾਂ ਨੇ ਬੱਚਿਆਂ ਨੂੰ ਨੈਤਿਕ ਕਦਰਾਂ, ਕੀਮਤਾਂ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਕਿਵੇਂ ਇਕ ਵਿਦਿਆਰਥੀ ਜੀਵਨ ਵਿਚ ਗੁਰੂ ਦੀ ਕੀ ਮਹੱਤਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਰਮਾਤਮਾ ਰੂਪੀ ਗੁਰੂ ਦੀ ਸਿੱਖਿਆ ਉੱਤੇ ਚੱਲਣ ਲਈ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ ਸੋਹਣੀ ਤਾਂ ਹੀ ਬਤੀਤ ਕਰ ਸਕਦੇ ਹਾਂ ਜੇ ਅਸੀਂ ਪਰਮਾਤਮਾ ਦੇ ਲੜ ਲਗਾਂਗੇ। ਉਨ੍ਹਾਂ ਦੱਸਿਆ ਕਿ ਇਕ ਸੋਹਣੀ ਜ਼ਿੰਦਗੀ ਜਿਊਣ ਦਾ ਸਾਨੂੰ ਸਲੀਕਾ ਪਤਾ ਹੋਣਾ ਚਾਹੀਦਾ ਹੈ। ਕਿਉਂਕਿ ਜ਼ਿੰਦਗੀ ਤਾਂ ਹਰ ਕੋਈ ਜੀ ਰਿਹਾ ਹੈ। ਜੇ ਸਾਨੂੰ ਸਹੀ ਸਲੀਕਾ ਪਤਾ ਹੈ ਤਾਂ ਅਸੀਂ ਸੋਹਣੀ ਜ਼ਿੰਦਗੀ ਜੀਅ ਸਕਦੇ ਹਾਂ। ਉਨ੍ਹਾਂ ਨੇ ਬੱਚਿਆ ਨੂੰ ਪੜ੍ਹਾਈ ਦੀ ਮਹੱਤਤਾ ਦੱਸੀ ਤੇ ਨਾਲ ਹੀ ਦੱਸਿਆ ਕਿ ਸਾਨੂੰ ਮੋਬਾਈਲ ਦੀ ਵਰਤੋਂ ਚੰਗੀ ਸਿੱਖਿਆ ਪ੍ਰਰਾਪਤ ਕਰਨ ਲਈ ਹੀ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ ਨੇ ਸਤਨਾਮ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਕੀਤਾ। ਸਕੂਲ ਵੱਲੋਂ ਵੀ ਸਤਨਾਮ ਸਿੰਘ ਅਤੇ ਮੈਡਮ ਖੁਸ਼ਵੰਤ ਕੌਰ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।