ਹਰਪ੍ਰਰੀਤ ਚਾਨਾ, ਫਰੀਦਕੋਟ

ਪੰਜਾਬ ਭਰ ਦੇ ਮਿੰਨੀ ਬੱਸ ਅਪਰੇਟਰ ਇਹਨੀ ਦਿਨੀ ਵੱਡੀ ਮਾਰ ਹੇਠ ਗੁਜਰ ਰਹੇ ਹਨ। ਉਹਨਾਂ ਦੇ ਪਰਮਿਟਾਂ ਦਾ ਮਾਮਲਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ਼ ਵਜੋਂ ਅੱਜ ਪੰਜਾਬ ਭਰ ਦੇ ਅਪਰੇਟਰ ਫਰੀਦਕੋਟ ਵਿੱਚ ਇਕੱਠੇ ਹੋਏ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਉਨਾਂ੍ਹ ਐਲਾਨ ਕੀਤਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਟਰਾਂਸਪੋਰਟ ਮੰਤਰੀ ਨੂੰ ਮਿਲਕੇ ਆਪਣੀਆਂ ਮੰਗਾਂ ਉਨਾਂ੍ਹ ਦੇ ਧਿਆਨ ਵਿੱਚ ਲਿਆਉਣਗੇ ਜੇਕਰ ਉਹ੍ਹਨਾਂ ਦੀਆਂ ਮੰਗਾਂ ਨਹੀਂ ਮਨੀਆਂ ਜਾਂਦੀਆਂ ਤਾਂ ਉਹ ਵਡੇ ਫੈਸਲੇ ਲੈਣ ਲਈ ਮਜਬੂਰ ਹੋਣਗੇ ਉਨਾਂ੍ਹ ਕਿਹਾ ਕਿ ਉਹ ਚੰਡੀਗੜ ਵਿੱਚ ਬੱਸ ਫੂਕ ਕੇ ਮੁਜਾਹਰਾ ਕਰ ਸਕਦੇ ਹਨ। ਇਸ ਦੌਰਾਨ ਬਾਬਾ ਫਰੀਦ ਮਿੰਨੀ ਬੱਸ ਅਪਰੇਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਉਹਨਾਂ ਦੇ ਕੁਝ ਪਰਮਿਟ ਦਾ ਮਾਮਲਾ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਉਹ ਆਉਣ ਵਾਲੇ ਦਿਨਾਂ ਚ ਮਲੇਰਕੋਟਲਾ ਚ ਟ੍ਰਾੰਸਪੋਰਟ ਮੰਤਰੀ ਨੂੰ ਮਿਲਕੇ ਆਪਣੀਆਂ ਸਮੱਸਿਆ ਦੱਸਣਗੇ।ਅਗਰ ਉਨਾਂ੍ਹ ਦੀਆਂ ਮੰਗਾਂ ਨਾਂ ਮਨੀਆ ਤਾਂ ਵੱਡਾ ਫੈਂਸਲਾ ਲੈਣ ਲਈ ਮਜਬੂਰ ਹੋਣਗੇ ।ਇਸ ਦੌਰਾਨ ਯੂਨੀਅਨ ਦੇ ਚੇਅਰਮੈਨ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਪਹਿਲਾਂ ਵੀ ਮਜਬੂਰਨ ਉਹਨਾਂ ਨੂੰ ਪ੍ਰਦਰਸ਼ਨ ਦੇ ਰਾਹ ਤੇ ਤੁਰਨਾ ਪਿਆ ਸੀ ਪਰ ਉਸ ਵਕਤ ਮਿੰਨੀ ਬੱਸਾ ਦੇ ਪਰਮਿਟਾਂ ਦਾ ਹੱਲ ਕੀਤੇ ਜਾਣ ਦੇ ਆਦੇਸ਼ ਕੀਤੇ ਗਏ ਸਨ ਉਹਨਾਂ ਬੱਸ ਸਾੜਨ ਦਾ ਪੋ੍ਗਰਾਮ ਵੀ ਕੇਂਸਿਲ ਕਰ ਦਿੱਤਾ ਸੀ,ਅਤੇ ਹੁਣ ਮੁੜ ਤੋਂ ਜੇਕਰ ਉਹਨਾਂ ਦੀ ਸਮੱਸਿਆ ਹੱਲ ਨਹੀਂ ਕੀਤੀਆ ਜਾਂਦੀਆ ਤਾਂ ਉਹ ਮਜਬੂਰਨ ਬੱਸ ਸਾੜਨ ਲਈ ਮਜਬੂਰ ਹੋਣਗੇ।

20 ਐਫਡੀਕੇ 08 :