ਹਰਪ੫ੀਤ ਸਿੰਘ ਚਾਨਾ, ਕੋਟਕਪੂਰਾ : ਸਥਾਨਕ ਬਾਬਾ ਫ਼ਰੀਦ ਕਾਲਜ਼ ਆਫ਼ ਨਰਸਿੰਗ ਵਿਖੇ ਸਿਟੀ ਕਲੱਬ ਦੇ ਸਹਿਯੋਗ ਨਾਲ ਲੋਹੜੀ ਦੇ ਤਿਉਹਾਰ ਮੌਕੇ 'ਲੋਹੜੀ ਧੀਆਂ ਦੀ' ਸਮਾਗਮ ਕਰਵਾਇਆ ਗਿਆ। ਜਿਸ 'ਚ ਬਤੌਰ ਮੁੱਖ ਮਹਿਮਾਨ ਪਹੁੰਚੇ ਹਰਗੁਰਜੀਤ ਕੌਰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਨੇ ਲੋਹੜੀ ਬਾਲ ਕੇ ਇਸ ਸਮਾਰੋਹ ਦੀ ਸ਼ੁਰੂਆਤ ਕੀਤੀ। ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਵੱਲੋਂ ਵੱਖ ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ ਅਤੇ ਨਵਜਨਮੀਆਂ 21 ਧੀਆਂ ਨੂੰ ਸਰਟੀਿਫ਼ਕੇਟ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਮੈਡਮ ਹਰਗੁਰਜੀਤ ਕੌਰ ਨੇ ਕਲੱਬ ਅਤੇ ਕਾਲਜ਼ ਵੱਲੋਂ ਕੀਤੇ ਇਸ ਨੇਕ ਕਾਰਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿਚ ਨਾਮਣਾ ਖੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਸਮੇਂ ਸਮੇਂ ਸਿਰ ਲੜਕੀਆਂ ਅਤੇ ਅੌਰਤਾਂ ਦੇ ਅਧਿਕਾਰਾਂ ਪ੍ਰਤੀ ਸੈਮੀਨਾਰਾਂ ਰਾਹੀਂ ਜਾਗਰੂਕ ਕਰਦੀ ਆ ਰਹੀ ਹੈ। ਬਾਬਾ ਫਰੀਦ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ.ਮਨਜੀਤ ਸਿੰਘ ਿਢੱਲੋਂ, ਡਿਪਟੀ ਡਾਇਰੈਕਟਰ ਡਾ.ਪ੍ਰੀਤਮ ਸਿੰਘ ਛੌਕਰ ਅਤੇ ਪਿ੍ਰੰਸੀਪਲ ਕੁਸ਼ਨਪ੍ਰੀਤ ਕੌਰ ਚੌਹਾਨ ਨੇ ਸਨਮਾਨਿਤ ਹੋਣ ਵਾਲੀਆਂ ਧੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੜਕੀਆਂ ਅੱਜ ਦੇ ਸਮੇਂ ਵਿਚ ਫੌਜ, ਪੁਲਿਸ,ਮੈਡੀਕਲ ਅਤੇ ਹੋਰ ਖੇਤਰਾਂ ਵਿਚ ਅਫ਼ਸਰ ਬਣ ਕੇ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਦੇਸ਼ ਦੀ ਰੱਖਿਆ ਕਰਨ ਵਾਲੀ ਫੌਜ ਦੀ ਕਮਾਨ ਵੀ ਅੌਰਤ ਰੱਖਿਆ ਮੰਤਰੀ ਦੇ ਹੱਥ ਹੈ। ਕਾਲਜ਼ ਦੀਆਂ ਵਿਦਿਆਰਥਣਾਂ ਵੱਲੋਂ ਲੋਹੜੀ ਨਾਲ ਸੰਬੰਧਿਤ ਦੁੱਲੇ ਭੱਟੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਡਾ.ਪ੍ਰੀਤਮ ਸਿੰਘ ਛੌਕਰ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਪ੍ਰਬੰਧਨ ਲੜਕੀਆਂ ਨੂੰ ਨਰਸਿੰਗ ਦੇ ਖੇਤਰ 'ਚ ਸਿੱਖਿਆ ਦੇ ਕੇ ਸਵੈ-ਰੁਜਗਾਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਤੇਜਵੰਤ ਕੌਰ ਛੌਕਰ,ਉਪ ਪਿ੍ਰੰਸੀਪਲ ਵੀਰਪਾਲ ਕੌਰ ਸਿੱਧੂ,ਹਰਪ੍ਰੀਤ ਸਿੰਘ ਿਢੱਲੋਂ, ਕੁਲਦੀਪ ਸਿੰਘ ਗਿੱਲ,ਡਾ.ਐਚ.ਐਸ. ਧੁੰਨਾ, ਇੰਜੀ. ਸ਼ੈਫੀ ਚਾਵਲਾ, ਮੋਨਿਕਾ ਮਨਚੰਦਾ ਸਮੇਤ ਦੇਸ਼ ਭਰ ਤੋਂ ਆਏ ਹੋਏ ਇਲੈਕਟ੍ਰੋਹੋਮੀਓਪੈਥੀ ਡਾਕਟਰ ਸਾਹਿਬਾਨ,ਬਾਬਾ ਫ਼ਰੀਦ ਨਰਸਿੰਗ ਕਾਲਜ਼ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥਣਾਂ ਵੀ ਹਾਜ਼ਰ ਸਨ।