ਪੱਤਰ ਪੇ੍ਰਰਕ, ਕੋਟਕਪੂਰਾ : ਮੈਡੀਕਲ ਪ੍ਰਰੈਕਟੀਸ਼ਨਰਜ ਬਲਾਕ ਕੋਟਕਪੂਰਾ ਦੀ ਨਿਊਰੋਲੋਜੀ ਦੇ ਮਸ਼ਹੂਰ ਸਾਈਕਾਟਿ੍ਸਟ ਡਾ. ਨਰੇਸ਼ ਗੋਇਲ ਬਠਿੰਡਾ ਵਲੋਂ ਮੀਟਿੰਗ ਬਲਾਕ ਪ੍ਰਧਾਨ ਡਾ. ਸੁਖਚੈਨ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਜਿਸ 'ਚ ਸਾਰੇ ਹੀ ਬਲਾਕ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੀਟਿੰਗ 'ਚ ਡਾ. ਨਰੇਸ਼ ਗੋਇਲ ਨੇ ਹਸਪਤਾਲ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਉਂਦਿਆਂ ਮਾਨਸਿਕ ਰੋਗ, ਸੈਕਸ ਰੋਗ ਅਤੇ ਦਿਮਾਗੀ ਰੋਗਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਮੀਟਿੰਗ 'ਚ ਡਾ. ਜਗਸੀਰ ਸਿੰਘ ਸਮਾਲਸਰ ਨੇ ਪਿਛਲੇ ਦਿਨੀਂ ਸੂਬਾ ਜਰਨਲ ਸਕੱਤਰ ਕੁਲਵੰਤ ਰਾਏ ਪੰਡੋਰੀ ਦੀ ਅਚਾਨਕ ਹੋਈ ਮੌਤ ਦਾ ਸਾਰੇ ਹੀ ਮੈਂਬਰਾਂ ਨਾਲ ਦੁੱਖ ਜਾਹਿਰ ਕਰਦਿਆਂ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਉਹਨਾਂ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਕਮੇਟੀ ਵਲੋਂ ਕਰੋਨਾ ਦੀ ਤੀਜੀ ਲਹਿਰ ਆਉਣ ਕਰਕੇ ਹਰ ਮੈਂਬਰ ਨੂੰ ਮਾਸਕ ਪਾ ਕੇ ਆਉਣਾ ਜਰੂਰੀ ਕਰ ਦਿੱਤਾ ਗਿਆ ਹੈ। ਬਲਾਕ ਪ੍ਰਧਾਨ ਡਾ. ਸੁਖਚੈਨ ਸਿੰਘ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਮੀਟਿੰਗ 'ਚ ਵਰਦੀਆਂ ਪਾ ਕੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰ ਮੈਂਬਰ ਮੀਟਿੰਗ 'ਚ ਸਫ਼ੇਦ ਸ਼ਰਟ, ਕਾਲੀ ਪੈਂਟ ਅਤੇ ਨਾਭੀ ਪੱਗ ਪਾ ਆਵੇ, ਬਾਅਦ 'ਚ ਡਾ. ਵਿਕਰਮ ਚੌਹਾਨ ਅਤੇ ਡਾ. ਮਨੋਜ ਗੁੱਜਰ ਵਲੋਂ ਸਾਰੇ ਹੀ ਬਲਾਕ ਮੈਂਬਰਾਂ ਨੂੰ ਮੀਟਿੰਗ 'ਚ ਲਗਾਤਾਰ ਆਉਣ ਬਾਰੇ ਕਿਹਾ ਗਿਆ ਅਤੇ ਕਰੋਨਾ ਵੈਕਸੀਨੈਸ਼ਨ ਲਵਾਉਣ ਬਾਰੇ ਵੀ ਜਾਣੂ ਕਰਵਾਇਆ ਗਿਆ, ਬਾਅਦ 'ਚ ਸਾਰੇ ਹੀ ਬਲਾਕ ਮੈਂਬਰਾਂ ਨੂੰ ਸਲਾਨਾ ਕੈਲੰਡਰ ਵੀ ਵੰਡੇ ਗਏ।