ਬੀਐੱਸ ਢਿੱਲੋਂ, ਫ਼ਰੀਦਕੋਟ : ਨੈਸ਼ਨਲ ਸਕੂਲ ਗੇਮਜ਼ 'ਚ ਕੁਸ਼ਤੀਆਂ ਅੰਡਰ-17, ਅੰਡਰ-19 ਲੜਕਿਆਂ ਦੇ ਮੁਕਾਬਲੇ 'ਚ ਪੰਜਾਬ ਨੇ ਦੇਸ਼ ਭਰ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ।

ਇਨ੍ਹਾਂ ਮੁਕਾਬਲਿਆਂ 'ਚ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ 7 ਪਹਿਲਵਾਨਾਂ ਨੇ ਵੱਖ-ਵੱਖ ਭਾਰ ਵਰਗ 'ਚ ਮੈਡਲ ਜਿੱਤ ਕੇ ਬਾਬਾ ਫ਼ਰੀਦ ਕੁਸ਼ਤੀ ਅਖਾੜੇ, ਫ਼ਰੀਦਕੋਟ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਕੁਸ਼ਤੀ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ ਪਹਿਲਵਾਨਾਂ ਨੇ 2 ਸੋਨੇ, 2 ਚਾਂਦੀ ਅਤੇ 3 ਕਾਂਸੀ ਦੇ ਮੈਡਲ ਜਿੱਤੇ ਹਨ।

ਉਨ੍ਹਾਂ ਦੱਸਿਆ ਕਿ ਦਾਨੇਸ਼ਵਰ ਸਿੰਘ ਬਰਾੜ ਨੇ 82 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ, ਨਰਿੰਦਰ ਚੀਮਾ ਨੇ 97 ਕਿਲੋਗ੍ਰਾਮ 'ਚ ਗੋਲਡ ਮੈਡਲ, ਹਰਦੀਪ ਸਿੰਘ ਨੇ 55 ਕਿਲੋਗ੍ਰਾਮ ਭਾਰ ਵਰਗ 'ਚ ਸਿਲਵਰ ਮੈਡਲ, ਸ਼ਮੇਸ਼ਰ ਸਿੰਘ ਨੇ 60 ਕਿਲੋਗ੍ਰਾਮ ਭਾਰ ਵਰਗ 'ਚ ਸਿਲਵਰ, ਰਾਜਵੀਰ ਗਾਂਧੀ ਨੇ 71 ਕਿਲੋਗ੍ਰਾਮ, ਅਰਮਾਨਦੀਪ ਸਿੰਘ ਨੇ 65 ਕਿਲੋਗ੍ਰਾਮ, ਰਾਮ ਕੁਮਾਰ ਨੇ 51 ਕਿਲੋਗ੍ਰਾਮ ਭਾਰ ਵਰਗ 'ਚ ਕਾਂਸੀ ਦੇ ਮੈਡਲ ਜਿੱਤੇ ਹਨ।

ਉਨ੍ਹਾਂ ਦੱਸਿਆ ਇਨ੍ਹਾਂ 7 ਪਹਿਲਵਾਨਾਂ ਦੇ ਸ਼ਾਨਦਾਰ ਖੇਡ ਦੀ ਬਦੌਲਤ ਪੰਜਾਬ ਨੇ ਓਵਰ ਆਲ ਚੈਂਪੀਅਨਸ਼ਿਪ 'ਚ ਉਪ ਜੇਤੂ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਮੁਕਾਬਲੇ 'ਚ ਦਿੱਲੀ ਨੇ ਪਹਿਲਾ, ਪੰਜਾਬ ਨੇ ਦੂਜਾ ਅਤੇ ਹਰਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ ਜੇਤੂ ਪਹਿਲਵਾਨਾਂ ਨੂੰ ਦੇਸ਼ ਭਰ 'ਚੋਂ ਦੂਜਾ ਸਥਾਨ ਹਾਸਲ ਕਰਨ 'ਤੇ ਹਰਦਿਆਲ ਸਿੰਘ ਰਿਆਸਤੀ ਪ੍ਰਧਾਨ, ਜਗਦੇਵ ਸਿੰਘ ਧਾਲੀਵਾਲ ਯੂਐੱਸਏ, ਹਰਗੋਬਿੰਦ ਸਿੰਘ ਸੰਧੂ ਚੀਫ ਕੁਸ਼ਤੀ ਕੋਚ ਇੰਡੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਲਜੀਤ ਕੌਰ, ਪ੍ਰਦੀਪ ਦਿਓੜਾ, ਜਸਮਿੰਦਰ ਸਿੰਘ ਹਾਂਡਾ ਦੋਵੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਗੁਰਮਨਦੀਪ ਸਿੰਘ ਬਰਾੜ ਖੇਡ ਪ੍ਰਬੰਧਕ ਸਿੱਖਿਆ ਵਿਭਾਗ, ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ, ਹਰਪਾਲ ਸਿੰਘ ਪਾਲੀ ਪ੍ਰਧਾਨ ਬਾਬਾ ਫ਼ਰੀਦ ਬਾਸਕਟਬਾਲ ਕਲੱਬ, ਰਣਜੀਤ ਸਿੰਘ ਬਰਾੜ ਭੋਲੂਵਾਲਾ, ਗੁਰਲਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਫ਼ਰੀਦਕੋਟ, ਗੁਰਪਾਲ ਸਿੰਘ ਸੰਧੂ, ਕੀਰਤ ਸੰਧੂ, ਗੁਰਤੇਜ ਸਿੰਘ ਤੇਜਾ ਮੀਤ ਪ੍ਰਧਾਨ ਨਗਰ ਕੌਂਸਲ, ਬਲਜਿੰਦਰ ਪੋਪਲ, ਨਵਪ੍ਰਰੀਤ ਵੇਰਕਾ, ਅਮਨ ਵੜਿੰਗ, ਬਲਬੀਰ ਸਿੰਘ, ਗੁਰਜੀਤ ਸਿੰਘ, ਸੁਰਿੰਦਰਪਾਲ ਗਾਂਧੀ, ਜਸਵਿੰਦਰ ਸੇਖੋਂ, ਕਰਮਜੀਤ ਰੂਬੀ, ਕੁਲਦੀਪ ਸਿੰਘ ਗਿੱਲ ਨੇ ਵਧਾਈ ਦਿੱਤੀ ਹੈ।