ਸਤੀਸ਼ ਕੁਮਾਰ, ਫ਼ਰੀਦਕੋਟ : ਸੂਚਨਾ ਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਵੱਲੋਂ ਦਸਮੇਸ਼ ਡੈਂਟਲ ਕਾਲਜ ਫਰੀਦਕੋਟ ਵਿਖੇ ਜੀਵੇ ਪੰਜਾਬ ਰੰਗਮੰਚ ਦੇ ਡਾਇਰੈਕਟਰ ਸਰਬਜੀਤ ਸਿੰਘ ਟੀਟੂ ਦੀ ਟੀਮ ਵੱਲੋਂ ਕੋਰੋਨਾ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਨਾਟਕ ਖੇਡਿਆ ਗਿਆ। ਇਸ ਦੋਰਾਨ ਕਾਲਜ ਦੇ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਡੇ ਕਾਲਜ ਵਿੱਚ 90 ਫ਼ੀਸਦੀ ਕੋਰੋਨਾ ਵੈਕਸੀਨ ਦਾ ਟੀਕੇ ਲਗਵਾਏ ਜਾ ਚੁੱਕੇ ਹਨ ਅਤੇ ਉਸ ਦਾ ਦੂਸਰਾ ਫੇਸ ਆਉਣ ਵਾਲੇ ਦਿਨਾਂ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਐਸ.ਪੀ.ਐਸ.ਸੋਢੀ ਦੱਸਿਆ ਕਿ ਸਾਡੇ ਕਾਲਜ ਵਿੱਚ ਕੋਰੋਨਾ ਵੈਕਸੀਨ ਦਾ ਪ੍ਰਬੰਧ ਪੂਰੀ ਤਰ੍ਹਾਂ ਕੀਤਾ ਗਿਆ ਹੈ ਅਤੇ ਭਾਰਤ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਦੋਰਾਨ ਹੈਲਥ ਵਿਭਾਗ ਦੀਆਂ ਟੀਮਾ ਸਮੇ ਸਿਰ ਦੋਰਾ ਕਰਦੀਆਂ ਰਹਿੰਦੀਆਂ ਹਨ ਆਰ.ਉ.ਬੀ. ਚੰਡੀਗੜ੍ਹ ਦੇ ਕਲਾਕਾਰਾ ਬੱਚਿਆਂ ਨੂੰ ਸਮਝਾਇਆ ਗਿਆ ਕਿ ਤੁਸੀ ਸਮਾਜ ਦੇ ਲੋਕਾਂ ਨੂੰ ਕੋਰੋਨਾ ਤੋ ਬਚਣ ਲਈ ਕਿਸ ਤਰ੍ਹਾਂ ਜਾਗਰੂਕ ਕਰ ਸਕਦੇ ਹੋ ਤਾ ਕਿ ਸਾਡਾ ਸਮਾਜ ਜਲਦ ਤੋ ਜਲਦ ਕੋਰੋਨਾ ਮੁਕਤ ਹੋ ਸਕੇ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਬਿਮਾਰੀ ਨੂੰ ਲੈ ਕਿ ਕਾਫੀ ਚਿੰਤਾ ਜਾਹਿਰ ਕੀਤੀ ਸੀ ਅਤੇ ਸਾਡੇ ਵਿਗਿਆਨਕਾ ਨੇ ਆਪਣੀ ਮਿਹਨਤ ਨਾਲ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਦਾ ਇਲਾਜ ਲੱਭ ਲਿਆ ਭਾਰਤ ਸਰਕਾਰ ਵੱਲੋਂ ਆਏ ਅਧਿਕਾਰੀ ਨੇ ਦੱਸਿਆ ਇਹੋ ਜਿਹੇ ਨੁੱਕੜ ਨਾਟਕਾ ਰਾਹੀ ਪੰਜਾਬ,ਹਿਮਾਚਲ,ਹਰਿਆਣਾ ਦੇ ਵੱਖ-ਵੱਖ ਸ਼ਹਿਰਾ ਕਸਬਿਆ ਅਤੇ ਪਿੰਡਾਂ ਵਿੱਚ ਜਾ ਕੇ ਕੋਰੋਨਾ ਵੈਕਸੀਨ ਲਗਵਾਉਣ ਲਈ ਇਹ ਮੁਹਿੰਮ ਚਲਾਈ ਗਈ ਹੈ ਅਤੇ ਅਗਲੇ ਕੁਝ ਮਹੀਨਿਆਂ ਤਕ ਜਾਰੀ ਰਹੇਗੀ ਇਸ ਨਾਟਕ ਦੇ ਮੁੱਖ ਪਾਤਰ ਰਵੀ ਵੜਿੰਗ, ਪਰਮਜੀਤ ਕੌਰ, ਨਰਿੰਜਨ ਸਰਬਜੋਤ ਸਿੰਘ, ਗੁਰਇਕਬਾਲ, ਕਰਮਜੀਤ, ਸਰਜੈਨ ਤੇ ਜੇਬੀ ਸਿੰਘ ਨੇ ਭੁਮਿਕਾ ਨਿਭਾਈ।