ਪੱਤਰ ਪੇ੍ਰਰਕ, ਸਾਦਿਕ : ਸਰਦੀ ਦੇ ਮੌਸਮ ਵਿੱਚ ਭਾਵੇਂ ਘਰਾਂ ਅਤੇ ਦੁਕਾਨਾਂ ਸਮੇਤ ਸਰਕਾਰੀ ਅਦਾਰਿਆਂ ਵਿੱਚ ਵੀ ਚੋਰੀ ਦੀਆਂ ਘਟਨਾਵਾਂ ਦਾ ਡਰ ਅਕਸਰ ਬਣਿਆ ਰਹਿੰਦਾ ਹੈ ਤੇ ਹੁਣ ਇਕ ਵਿਅਕਤੀ ਨੂੰ ਪੈਲੇਸ ਵਿੱਚ ਵਿਆਹ 'ਤੇ ਜਾਣਾ ਮਹਿੰਗਾ ਪੈ ਗਿਆ, ਕਿਉਂਕਿ ਉਸਦਾ ਮੋਟਰਸਾਈਕਲ ਚੋਰਾਂ ਨੇ ਚੋਰੀ ਕਰ ਲਿਆ। ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਜਸਪ੍ਰਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬੀਹਲੇਵਾਲਾ ਨੇ ਦੱਸਿਆ ਕਿ ਉਹ ਆਪਣੇ ਸਿਲਵਰ ਰੰਗ ਦੇ ਮੋਟਰਸਾਈਕਲ 'ਤੇ ਦੋਸਤ ਦੇ ਵਿਆਹ 'ਚ ਸਥਾਨਕ ਸਮਰਾਟ ਪੈਲੇਸ ਵਿੱਚ ਸ਼ਾਮਲ ਹੋਣ ਲਈ ਗਿਆ ਤੇ ਉਸ ਨੇ ਪੈਲੇਸ ਦੇ ਬਾਹਰ ਬਣੀ ਪਾਰਕ ਵਿੱਚ ਆਪਣਾ ਮੋਟਰਸਾਈਕਲ ਬਕਾਇਦਾ ਜਿੰਦਰਾ ਮਾਰ ਕੇ ਲਾ ਦਿੱਤਾ ਪਰ ਜਦ ਉਹ ਵਾਪਸ ਬਾਹਰ ਆਇਆ ਤਾਂ ਮੋਟਰਸਾਈਕਲ ਉੱਥੋਂ ਗਾਇਬ ਸੀ। ਤਫਤੀਸ਼ੀ ਅਫਸਰ ਏਐਸਆਈ ਅੰਗਰੇਜ ਸਿੰਘ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।