ਪੱਤਰ ਪੇ੍ਰਰਕ, ਫਰੀਦਕੋਟ : ਅਤਿ ਸੁਰੱਖਿਆ ਵਾਲੀ ਮੰਨੀ ਜਾਂਦੀ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦੇ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਸਮੇਤ ਹੋਰ ਇਤਰਾਜ਼ਯੋਗ ਵਸਤੂਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਸਿਟੀ ਥਾਣੇ ਦੀ ਪੁਲਿਸ ਨੂੰ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਵੱਲੋਂ ਮਿਲੀ ਸ਼ਿਕਾਇਤ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਨੇ ਵੱਖ-ਵੱਖ ਬੈਰਕਾਂ ਵਿਚ ਬੰਦ ਹਵਾਲਾਤੀਆਂ ਕੋਲੋਂ 13 ਮੋਬਾਈਲਾਂ ਸਮੇਤ 6 ਸਿਮ ਅਤੇ 2 ਮੋਬਾਈਲ ਚਾਰਜਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਮੋਬਾਈਲ ਲਾਵਾਰਿਸ ਹਾਲਤ 'ਚ ਵੀ ਬਰਾਮਦ ਹੋਏ ਹਨ।