Punjab news ਫਰੀਦਕੋਟ, ਜੇਐੱਨਐੱਨ : ਜੇਲ੍ਹ ’ਚ ਬੈਠੇ ਪ੍ਰਿੰਸ ਟੂਟੀ ਮੋਬਾਈਲ ਤੋਂ ਆਪਣਾ ਨੈਟਵਰਕ ਚਲਾ ਰਿਹਾ ਸੀ, ਦਿੱਲੀ ਪੁਲਿਸ ਦੁਆਰਾ ਕੋਟਕਪੂਰਾ ਵਾਸੀ ਉਸ ਦੇ ਦੋ ਸਾਥੀਆਂ ਨੂੰ ਫੜੇ ਜਾਣ ਤੋਂ ਬਾਅਦ ਸਵਾਲਾਂ ’ਚ ਘਿਰੇ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਨੇ ਰਾਤ ਫਰੀਦਕੋਟ ਪੁਲਿਸ ਦੇ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਚਲਾਇਆ। ਜਿਸ ਦੌਰਾਨ ਪ੍ਰਿੰਸ ਟੂਟੀ ਤੇ ਗੈਂਗਸਟਰ ਪਵਨ ਨਹਿਰਾ ਦੇ ਕੋਲੋਂ ਮੋਬਾਈਲ ਬਰਾਮਦ ਹੋਣ ’ਤੇ ਦੋਵਾਂ ਦੇ ਖ਼ਿਲਾਫ਼ ਪੁਲਿਸ ਨੇ ਥਾਣਾ ਸਿਟੀ ਫਰੀਦਕੋਟ ਮੁਕੱਦਮਾ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਫਰੀਦਕੋਟ ਦੇ ਐੱਸਐੱਸਪੀ ਸਵਰਣਦੀਪ ਸਿੰਘ ਦੁਆਰਾ ਕੀਤੀ ਗਈ ਹੈ।

ਪ੍ਰਿੰਸ ਟੂਟੀ ਹੱਤਿਆ ਤੇ ਚੋਰੀ ਦੇ ਮਾਮਲਿਆਂ ’ਚ ਜੇਲ੍ਹ ’ਚ ਬੰਦ ਹੈ। ਪ੍ਰਿੰਸ ਨੇ ਕੁਝ ਸਾਲ ਪਹਿਲਾਂ ਕੋਟਕਪੂਰਾ ’ਚ ਜੋਡਿਆ ਚੱਕਿਆਂ ਦੇ ਕੋਲ ਇਕ ਵਿਆਹ ਸਮਾਗਮ ’ਚ ਫਾਇਰਿੰਗ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਹੈ। ਇਸ ਦੇ ਇਲਾਵਾ ਉਸ ਦੇ ਉਪਰ ਦਿੱਲੀ ਪੁਲਿਸ ਦੁਆਰਾ ਆਮਰਜ਼ ਐਕਟ ਤਹਿਤ ਮੁਕੱਦਮਾ ਦਰਜ ਹੋਇਆ ਸੀ, ਇਸ ’ਚ ਉਹ ਬਰੀ ਹੋ ਚੁੱਕਿਆ ਹੈ। ਇਸ ਤਹਿਤ ਪਵਨ ਨਹਿਰਾ ਦਿਵਾਲੀ ਵਾਲੇ ਦਿਨ ਸੈਫੀ ਨਾਂ ਦੇ ਵਿਆਕਤੀ ’ਤੇ ਜਾਨਲੇਵਾ ਹਮਲੇ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਹੈ। ਪ੍ਰਿੰਸ ਟੂਟੀ ਤੇ ਪਵਨ ਨਹਿਰਾ ਦਾ ਸਬੰਧ ਲਾਰੇਂਸ ਬਿਸ਼ਨੋਈ ਗਰੁੱਪ ਨਾਲ ਦੱਸਿਆ ਜਾ ਰਿਹਾ ਹੈ।

Posted By: Sarabjeet Kaur