ਅਰਸ਼ਦੀਪ ਸੋਨੀ, ਸਾਦਿਕ : ਲਗਪਗ ਛੇ ਮਹੀਨਿਆਂ ਤੋਂ ਫਿਰੋਜ਼ਪੁਰ ਵਾਇਆ ਸਾਦਿਕ ਸ੍ਰੀ ਮੁਕਤਸਰ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਤੋਂ ਤੰਗ ਤਿੰਨ ਜ਼ਿਲਿ੍ਹਆਂ ਦੇ ਲੋਕਾਂ ਵੱਲੋਂ ਨੈਸ਼ਨਲ ਹਾਈਵੇ ਸੰਘਰਸ਼ ਕਮੇਟੀ ਬਣਾ ਕੇ ਸੜਕ ਨੂੰ ਬਣਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕਿਤੋਂ ਵੀ ਬੂਰ ਨਾ ਪਿਆ ਤਾਂ ਸੰਘਰਸ਼ ਕਮੇਟੀ ਨੇ ਸਾਦਿਕ ਵਿਖੇ 21 ਜੂਨ ਨੂੰ ਸੰਕੇਤਨ ਰੋਸ ਧਰਨਾ ਦਿੱਤਾ। ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ।

ਇਸ ਮੌਕੇ ਧਰਨੇ ਦੌਰਾਨ ਹੀ ਵਿਧਾਇਕ ਦੀ ਪਤਨੀ ਬੇਅੰਤ ਕੌਰ ਸੇਖੋਂ ਵੀ ਵਿਸ਼ੇਸ਼ ਤੌਰ 'ਤੇ ਆਏ ਸਨ। ਆਗੂਆਂ ਨੇ ਉਨ੍ਹਾਂ ਨੂੰ ਮੰਗ ਪੱਤਰ ਦੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਤੇ ਨਾਲ ਹੀ ਮਾਮਲਾ ਨਾ ਹੱਲ ਹੋਣ ਦੀ ਸੂਰਤ ਵਿਚ 2 ਜੁਲਾਈ ਨੂੰ ਅਗਲੇ ਐਕਸ਼ਨ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ। ਇਕੱਠ ਨੂੰ ਬੇਅੰਤ ਕੌਰ ਨੇ ਇਹ ਮਸਲਾ ਸਰਕਾਰ ਤਕ ਪੁੱਜਦਾ ਕਰਨ ਦਾ ਵਾਅਦਾ ਕੀਤਾ ਸੀ।

ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਲੋਕਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਇਸ ਸੜਕ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਇਆ ਤੇ ਸਪੀਕਰ ਸਾਹਿਬ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਸੜਕ ਨੂੰ ਬਣਵਾਉਣ ਲਈ ਕੋਸ਼ਿਸ਼ ਕਰਨ। ਐੱਮਐੱਲਏ ਸੇਖੋਂ ਵੱਲੋਂ ਵਿਧਾਨ ਸਭਾ ਵਿਚ ਆਪਣਾ ਕੀਤਾ ਵਾਅਦਾ ਪੂਰਾ ਕਰਨ 'ਤੇ ਨੈਸ਼ਨਲ ਹਾਈਵੇ ਸੰਘਰਸ਼ ਕਮੇਟੀ ਦੇ ਆਗੂਆਂ ਸੁਖਪ੍ਰਰੀਤ ਸਿੰਘ ਸੋਨੂੰ ਸਰਪੰਚ ਮੁਮਾਰਾ, ਦਲਜੀਤ ਸਿੰਘ ਿਢੱਲੋਂ, ਜਸਦੇਵਪਾਲ ਸਿੰਘ ਨੰਬਰਦਾਰ ਚੱਕਸਾਹੂ, ਸਰਬਣ ਸਿੰਘ ਸਰਪੰਚ ਡੋਡ ਸਮੇਤ ਬਹੁਤ ਸਾਰੇ ਆਗੂਆਂ ਤੇ ਇਲਾਕਾ ਵਾਸੀਆਂ ਵੱਲੋਂ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਮਿਲ ਕੇ ਸੜਕ ਨੂੰ ਜਲਦੀ ਬਣਵਾਉਣ ਲਈ ਜ਼ੋਰ ਪਾਉਣ ਤਾਂ ਜੋ ਬਾਰਿਸ਼ਾਂ ਤੋਂ ਪਹਿਲਾਂ ਸੜਕ ਨਿਰਮਾਨ ਦਾ ਕੰਮ ਸ਼ੁਰੂ ਹੋ ਸਕੇ ਤੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।