ਪੱਤਰ ਪੇ੍ਰਰਕ, ਫ਼ਰੀਦਕੋਟ : ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ, ਸਕੱਤਰ ਅਰਵਿੰਦ ਛਾਬੜਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਕਲੱਬ ਵੱਲੋਂ 7 ਅਗਸਤ ਨੂੰ ਸਵੇਰੇ 9:00 ਵਜੇ ਤੋਂ 1:30 ਵਜੇ ਤੱਕ ਅਮਨਦੀਪ ਹਸਪਤਾਲ ਸ੍ਰੀ ਅੰਮਿ੍ਤਸਰ ਸਾਹਿਬ ਦੇ ਸਹਿਯੋਗ ਨਾਲ ਮੁਫ਼ਤ ਮੈਗਾ ਮੈਡੀਕਲ ਚੈੱਕਅਪ ਕੈਂਪ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਲਗਾਇਆ ਜਾਵੇਗਾ। ਉਨਾਂ੍ਹ ਦੱਸਿਆ ਇਸ ਮੌਕੇ ਮਰੀਜ਼ਾਂ ਦੇ ਲੋੜੀਂਦੇ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਹੱਡੀਆਂ ਅਤੇ ਜੌੜਾਂ ਦਾ ਇਲਾਜ ਲਈ ਡਾ. ਅਵਤਾਰ ਸਿੰਘ ਤੇ ਟੀਮ, ਪਲਾਸਟਿਕ ਅਤੇ ਕੌਸਮੈਟਿਕ ਸਰਜਰੀ ਦੇ ਡਾ. ਰਵੀ ਮਹਾਜਨ, ਰੀੜ੍ਹ ਦੀ ਹੱਡੀ- ਦਿਮਾਗ ਦੇ ਰੋਗਾਂ ਦੇ ਡਾ. ਏ.ਏ. ਮਹਿਰਾ, ਪੈਰਾਂ ਦੀ ਬਿਮਾਰੀਆਂ ਦੇ ਡਾ. ਭਾਰਤ ਕੋਟਰੂ ਅਤੇ ਉਨਾਂ੍ਹ ਟੀਮਾਂ ਪਹੁੰਚ ਰਹੀਆਂ ਹਨ। ਇਸ ਮੌਕੇ ਬੀ.ਐੱਮ.ਡੀ, ਈ.ਸੀ.ਜੀ, ਬਲੱਡ ਸ਼ੂਗਰ, ਬਲੱਡ ਪ੍ਰਰੈਸ਼ਰ ਆਦਿ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ। ਇਸ ਕੈਂਪ ਦੇ ਪ੍ਰਰਾਜੈਕਟ ਚੇਅਰਮੈਨ ਨਵੀਸ਼ ਛਾਬੜਾ-ਐਡਵੋਕੇਟ ਰਾਜੇਸ਼ ਰਿਹਾਨ, ਕੋ-ਚੇਅਰਮੈਨ ਮਨਪ੍ਰਰੀਤ ਸਿੰਘ ਬਰਾੜ-ਰਾਜਿੰਦਰ ਸ਼ਰਮਾ ਹੋਣਗੇ। ਕਲੱਬ ਦੇ ਪ੍ਰਧਾਨ ਅਤੇ ਸਕੱਤਰ ਨੇ ਸਮੂਹ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਪਹੁੰਚ ਕੇ ਕੈਂਪ ਦਾ ਲਾਭ ਲੈਣ ਵਾਸਤੇ ਅਪੀਲ ਕੀਤੀ ਹੈ। ਇਸ ਮੌਕੇ ਕਲੱਬ ਦੇ ਖਜ਼ਾਨਚੀ ਪਵਨ ਵਰਮਾ ਵੀ ਹਾਜ਼ਰ ਸਨ।