ਪੱਤਰ ਪ੍ਰਰੇਰਕ, ਫਰੀਦਕੋਟ : ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੀ ਰਹਿਨੁਮਾਈ ਹੇਠ ਹੋਈ। ਇਸ ਮੌਕੇ ਰਾਜਵੰਤ ਕੌਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਜਿਲ੍ਹਾ ਕਚਿਹਰੀਆਂ ਵਿਖੇ ਅੰਮਿ੍ਤ ਲਾਲ, ਕਾਰਜਕਾਰੀ ਅਫਸਰ, ਮਿਊਂਸੀਪਲ ਕਮੇਟੀ, ਦਿਲਬਾਗ ਸਿੰਘ ਟਰੈਫਿਕ ਇੰਚਾਰਜ ਜਿਲ੍ਹਾ ਫਰੀਦਕੋਟ, ਵਜੀਰ ਚੰਦ ਗੁਪਤਾ, ਪ੍ਰਧਾਨ ਗਊਸ਼ਾਲਾ, ਅਨੰੰਦੇਆਣਾ ਗੇਟ, ਫਰੀਦਕੋਟ ਅਤੇ ਜੁਗਿੰਦਰਪਾਲ ਪ੍ਰਧਾਨ ਪੰਚਵਟੀ ਗਊਸ਼ਾਲਾ, ਫਰੀਦਕੋਟ ਨਾਲ ਅਵਾਰਾ ਪਸ਼ੂਆਂ ਸਬੰਧੀ ਅਤੇ ਵਾਹਨਾਂ ਤੇ ਰਿਫਲੈਕਟਰ ਲਗਾਉਣ ਸਬੰਧੀ ਮੀਟਿੰਗ ਦਾ ਆਯੋਜ਼ਨ ਕੀਤਾ। ਮੀਟਿੰਗ ਦੌਰਾਨ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਇਸ ਮੌਕੇ ਉਨ੍ਹਾਂ ਦੱਸਿਆ ਕਿ ਸੜਕਾਂ ਤੇ ਫਿਰਦੇ ਅਵਾਰਾ ਪਸ਼ੂ ਅਤੇ ਬਿਨਾਂ ਰਿਫਲੈਕਟਰ ਤੋਂ ਵਾਹਨ ਅੱਜ ਕੱਲ ਦੁਰਘਟਨਾਵਾਂ ਹੋਣ ਦਾ ਮੁੱਖ ਕਾਰਨ ਹੈ। ਇਸ ਲਈ ਉਹਨਾਂ ਨੇ ਕਾਰਜਕਾਰੀ ਅਫਸਰ, ਮਿਊਂਸੀਪਲ ਕਮੇਟੀ, ਫਰੀਦਕੋਟ ਨੂੰ ਨਿਰਦੇਸ਼ ਦਿੱਤੇ ਕਿ ਉਹ ਸੜਕ ਤੇ ਫਿਰਦੇ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਯੋਗ ਪ੍ਰਬੰਧ ਕਰਨ ਅਤੇ ਸਬੰਧਤ ਗਊਸ਼ਾਲਾ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਕੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਆਵਾਰਾ ਗਊਆਂ ਤੇ ਸਾਨ੍ਹਾਂ ਨੂੰ ਆਪਣੀਆਂ ਗਊਸ਼ਾਲਾ ਵਿੱਚ ਸਾਂਭਣ ਦਾ ਯੋਗ ਪ੍ਰਬੰਧ ਕਰਨ। ਇਸ ਦੌਰਾਨ ਉਹਨਾਂ ਨੇ ਜਿਲ੍ਹਾ ਟਰੈਫਿਕ ਇੰਚਾਰਜ ਨੂੰ ਹਦਾਇਤ ਕੀਤੀ ਕਿ ਉਹ ਬਿਨਾਂ ਰਿਫਲੈਕਟਰ ਦੇ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਦਾ ਉਚਿਤ ਪ੍ਰਬੰਧ ਕਰਨ। ਉਹਨਾਂ ਨੇ ਨੈਸ਼ਨਲ ਹਾਈ-ਵੇ ਤੇ ਮੌਜੂਦ ਹੋਟਲ ਤੇ ਢਾਬੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੋਟਲ ਜਾਂ ਢਾਬੇ ਦੇ ਨਜ਼ਦੀਕ ਕੋਈ ਆਵਾਰਾ ਜਾਨਵਰ ਇਕੱਠੇ ਨਾ ਹੋਣ ਦੇਣ। ਇਸ ਮੌਕੇ 'ਤੇ ਪਰਮਜੀਤ ਕੌਰ, ਏ.ਡੀ.ਸੀ ਫਰੀਦਕੋਟ ਨਾਲ ਵੀ ਸੰਪਰਕ ਕੀਤਾ ਗਿਆ ਜਿੰਨ੍ਹਾਂ ਨੇ ਗਊਸ਼ਾਲਾ ਗੋਲੇਵਾਲਾ, ਵਿਖੇ ਆਵਾਰਾ ਪਸ਼ੂ ਸਾਂਭਣ ਦਾ ਪੂਰਾ ਭਰੋਸਾ ਦਿੱਤਾ।

23ਐਫ਼ਡੀਕੇ119:-ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਅਧਿਕਾਰੀ।