ਅਸ਼ੋਕ ਧੀਰ, ਜੈਤੋ : ਸਥਾਨਕ ਨਾਮਵਰ ਸੰਸਥਾ ਵਰਿੰਦਰ ਰਿੰਮੀ ਵੈਲਫੇਅਰ ਸੁਸਾਇਟੀ ਵੱਲੋਂ ਮੁਫਤ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ ਗਿਆ ਇਸ ਕੈਂਪ ਦੀ ਜਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਢੱਲਾ ਅਤੇ ਪੀ.ਆਰ.ਓ ਕਰਨ ਬਰਾੜ ਨੇ ਦੱਸਿਆ ਕਿ ਇਸ ਕੈਂਪ ਦੀ ਸ਼ੁਰੂਆਤ ਬਾਬਾ ਸ਼੍ਰੀ ਚੰਦ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰਖਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤੀ ਗਈ। ਇਸ ਕੈਂਪ ਵਿਚ ਡਾਂ ਰਜਤ ਸ਼ਰਮਾ (ਐਮ.ਐਸ.ਈ.ਐੱਨ.ਟੀ) ਇੰਦਰਾਨੀ ਹਸਪਤਾਲ ਨਾਮਦੇਵ ਰੋਡ ਬਠਿੰਡਾ ਤੋ ਵਿਸ਼ੇਸ਼ ਤੌਰ 'ਤੇ ਪਹੁੰਚ ਕੇ 107 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਸੁਸਾਇਟੀਂ ਵੱਲੋਂ ਮੁਫ਼ਤ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਦੀ ਪ੍ਰਰਾਇਮਰੀ ਖੇਤੀਬਾੜੀ ਬੈਂਕ ਦੇ ਵਾਇਸ ਚੇਅਰਮੈਨ ਜਗਰੂਪ ਸਿੰਘ ਬਰਾੜ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਐਸ.ਆਈ ਕੁਲਬੀਰ ਚੰਦ ਸ਼ਰਮਾ ਇੰਚਾਰਜ ਨਾਰਕੋਟਿਕਸ ਵਿਭਾਗ ਫਰੀਦਕੋਟ, ਮਹੰਤ ਜਸਵਿੰਦਰ ਦਾਸ, ਰਕੇਸ਼ ਕੁਮਾਰ ਘੋਚਾ, ਡਾ.ਬਲਵਿੰਦਰ ਸਿੰਘ ਐਮ.ਸੀ ਦਾ ਸਨਮਾਨ ਕੀਤਾ ਇਸ ਮੌਕੇ ਹਾਜਰ ਸੁਸਾਇਟੀ ਮੈਂਬਰ ਗੁਰਚਰਨ ਸਿੰਘ, ਮਿੱਠੂ ਸ਼ਰਮਾ, ਸੁਬਾ ਸਿੰਘ ਰਾਮੇਆਨਾ, ਜਗਦੇਵ ਸਿੰਘ, ਸਤਿੰਦਰ ਸਿੰਘ ਮਾਸ਼ਟਰ, ਮਿੱਕੂ, ਜੁਗਿੰਦਰ ਪੁਨੀ, ਹਰਦੀਪ ਸਿੰਘ, ਹਰਭਜਨ ਸਿੰਘ, ਵਿੱਕੀ ਸ਼ਰਮਾ ਅਤੇ ਮਾਨਵ ਸੇਵਾ ਸਰਵ ਉੱਤਮ ਸੇਵਾ ਕਲੱਬ ਪਿੰਡ ਅਜਿੱਤ ਗਿੱਲ ਦੇ ਪ੍ਰਧਾਨ ਤੇ ਮੈਂਬਰ ਹਾਜ਼ਰ ਸਨ।

16ਐਫ਼ਡੀਕੇ108;-ਕੈਂਪ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਸੁਸਾਇਟੀ ਦੇ ਮੈਂਬਰ।