ਅਰਸ਼ਦੀਪ ਸੋਨੀ, ਸਾਦਿਕ : ਸਾਦਿਕ ਨੇੜੇ ਬੋਸਟਨ ਇੰਟਰਨੈਸ਼ਨਲ ਪਬਲਿਕ ਸਕੂਲ ਮਹਿਮੂਆਣਾ ਵਿਖੇ ਪਿ੍ਰੰਸੀਪਲ ਵਜੋਂ ਸੇਵਾ ਨਿਭਾ ਰਹੇ ਰੱਖਣਪ੍ਰਰੀਤ ਕੌਰ ਨੂੰ ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਾਦਿਕ ਵੱਲੋਂ ਪ੍ਰਧਾਨ ਡਾ.ਗੁਰਤੇਜ ਮਚਾਕੀ ਦੀ ਅਗਵਾਈ ਵਿਚ ਵਿਸ਼ੇਸ਼ ਤੌਰ 'ਤੇ ਫੁੱਲਕਾਰੀ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਇੰਜੀ. ਹਰਵਿੰਦਰ ਸਿੰਘ ਟੌਹੜਾ ਨੇ ਆਏ ਮਹਿਮਾਨਾਂ ਨੂੰ ਸਕੂਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੂਲ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ 'ਚ ਰੱਖਦਿਆਂ ਇੱਥੇ ਘੋੜ ਸਵਾਰੀ, ਸਵੀਮਿੰਗ ਪੂੁਲ ਤੇ ਸ਼ੂਟਿੰਗ ਰੇਂਜ਼ ਆਦਿ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੌਰਾਨ ਕੋਈ ਦਿੱਕਤ ਨਾ ਆਵੇ। ਇਸ ਮੌਕੇ ਪਿ੍ਰੰਸੀਪਲ ਰੱਖਣਪ੍ਰਰੀਤ ਕੌਰ ਨੇ ਅਦਾਰਾ ਬੋਸਟਨ ਸਕੂਲ ਤੇ ਆਪਣੇ ਵੱਲੋਂ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਵਿਸ਼ਵਾਸ਼ ਦੁਆਇਆ ਕਿ ਉਹ ਬੱਚਿਆਂ ਦੀ ਬਿਹਤਰੀ ਲਈ ਹਰ ਸਮੇਂ ਤੱਤਪਰ ਰਹਿਣਗੇ। ਇਸ ਮੌਕੇ ਚੇਅਰਮੈਨ ਜਨਜੀਤਪਾਲ ਸਿੰਘ ਸੇਖੋਂ, ਡਾਇਰੈਕਟਰ ਇੰਜ. ਜਰਮਨਜੀਤ ਸਿੰਘ ਸੰਧੂ, ਸਕੱਤਰ ਸੁਮੀਤ ਸੁਖੀਜਾ, ਪ੍ਰਰੀਤਇੰਦਰ ਕੌਰ ਮੈਨੇਜਰ, ਸਤਨਾਮ ਸਿੰਘ ਸੁਪਰਡੈਂਟ, ਮਨਪ੍ਰਰੀਤ ਸਿੰਘ, ਬਲਤੇਜ ਸਿੰਘ , ਦੀਦਾਰ ਸਿੰਘ, ਰਵਨਦੀਪ ਕੌਰ, ਭਰਪੂਰ ਕੌਰ, ਰਜਨਦੀਪ ਕੌਰ ਅਤੇ ਬਿੰਦਰ ਕੌਰ, ਡਾ. ਪਿੰਕਾ, ਡਾ.ਜਗਰੂਪ ਸਿੰਘ, ਡਾ. ਸੁਰਜੀਤ ਸਿੰਘ, ਡਾ. ਜਸਵੀਰ ਸਿੰਘ, ਡਾ.ਰਵੀ ਸ਼ਰਮਾਂ, ਰਾਜਪਾਲ ਕੌਰ ਅਤੇ ਬਲਜੀਤ ਕੌਰ ਦੇਵੇਂ ਕਮਿਊਨਿਟੀ ਹੈਲਥ ਅਫ਼ਸਰ ਆਦਿ ਸਟਾਫ਼ ਮੈਂਬਰ ਵੀ ਹਾਜ਼ਰ ਸਨ।

28ਐਫਡੀਕੇ114:- ਬੋਸਟਨ ਇੰਟਰਨੈਸ਼ਨਲ ਪਬਲਿਕ ਸਕੂਲ ਮਹਿਮੂਆਣਾ ਪਿ੍ਰੰਸੀਪਲ ਰੱਖਣਪ੍ਰਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰ।