ਪੱਤਰ ਪੇ੍ਰਰਕ, ਜੈਤੋ : ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਤੇ ਓ. ਪੀ. ਸੋਨੀ ਦੇ ਉਪ ਮੁੱਖ ਮੰਤਰੀ ਬਣਨ 'ਤੇ ਜ਼ਿਲ੍ਹਾ ਫਰੀਦਕੋਟ ਕਾਂਗਰਸ ਐਸ.ਸੀ.ਸੈੱਲ ਦੇ ਚੇਅਰਮੈਨ ਤੇ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਬਲਵਿੰਦਰ ਸਿੰਘ ਲਵਲੀ ਭੱਟੀ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੌਕੇ 'ਤੇ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਲਵਲੀ ਭੱਟੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਜਮੀਨ ਨਾਲ ਜੁੜੇ ਹੋਏ ਆਗੂ ਹਨ ਤੇ ਉਨਾਂ੍ਹ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦਾ ਸਰਬਪੱਖੀ ਵਿਕਾਸ ਹੋਵੇਗਾ ਤੇ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਸੱਤਾ ਵਿੱਚ ਆਵੇਗੀ। ਇਸ ਮੌਕੇ 'ਤੇ ਉਨਾਂ੍ਹ ਨਾਲ ਸਾਬਕਾ ਕੌਂਸਲਰ ਵਿਕਾਸ ਸਿੰਗਲਾ ਘੰਟੀ ਡੋਡ, ਬੱਬਲਾ ਦੁਲਾਰੀਆ, ਸੋਨੀ ਬਾਬਾ, ਸਰਪੰਚ ਭਗਵੰਤ ਸਿੰਘ ਬਰਾੜ ਚੈਨਾ, ਸਰਪੰਚ ਬਲਤੇਜ ਸਿੰਘ ਸੂਰਘੁਰੀ, ਸਰਪੰਚ ਅੰਮਿ੍ਤਪਾਲ ਸਿੰਘ ਸੰਘਾ, ਸਰਪੰਚ ਕਰਮ ਸਿੰਘ ਅਜਿੱਤਗਿੱਲ, ਸਰਪੰਚ ਕੌਰ ਸਿੰਘ ਕੋਠੇ ਚੰਦ ਸਿੰਘ, ਸਰਪੰਚ ਬਲਵੀਰ ਸਿੰਘ ਕੋਠੇ ਸਰਾਵਾਂ, ਅਵਤਾਰ ਸਿੰਘ ਬਰਾੜ ਬਲਾਕ ਸੰਮਤੀ ਮੈਂਬਰ, ਰਾਜਬਿੰਦਰ ਸਿੰਘ ਰਾਜਾ ਸੰਧੂ ਚੈਨਾ, ਰਾਜਾ ਬਰਾੜ ਚੈਨਾ, ਰਣਧੀਰ ਸਿੰਘ ਧੀਰਾ ਢੈਪਈ, ਜੱਗਾ ਸਿੰਘ ਢੈਪਈ, ਗੁਰਲਾਲ ਸਿੰਘ ਢੈਪਈ, ਜਸਵਿੰਦਰ ਸਿੰਘ ਢੈਪਈ, ਮਨਪ੍ਰਰੀਤ ਸਿੰਘ ਸੂਰਘੁਰੀ, ਸੱਤਾ ਭਾਊ, ਕੁਲਵੰਤ ਸਿੰਘ, ਗਗਨ ਪੰਚ, ਸਰਪੰਚ ਭੁਪਿੰਦਰ ਸਿੰਘ, ਸਰਪੰਚ ਲਛਮਣ ਸਿੰਘ ਬਾਜਾਖਾਨਾ, ਸਰਪੰਚ ਗੁਰਦੀਪ ਸਿੰਘ, ਸਰਪੰਚ ਬੂਟਾ ਸਿੰਘ, ਸਰਪੰਚ ਧਰਮਿੰਦਰ ਸਿੰਘ, ਸਰਪੰਚ ਜੰਮੂ ਕਸ਼ਮੀਰ ਸਿੰਘ, ਸਰਪੰਚ ਜਗਦੇਵ ਸਿੰਘ, ਸਰਪੰਚ ਜਸਕਰਨ ਸਿੰਘ ਆਦਿ ਹਾਜ਼ਰ ਸਨ।