ਅਰਸ਼ਦੀਪ ਸੋਨੀ, ਸਾਦਿਕ : ਗ੍ਰਾਮ ਪੰਚਾਇਤ ਬੀਹਲੇਵਾਲਾ ਵੱਲੋਂ ਸਪੈਸ਼ਲ ਇਜਲਾਸ ਸਰਪੰਚ ਪਲਵਿੰਦਰ ਕੌਰ ਧਾਲੀਵਾਲ ਦੀ ਪ੍ਰਧਾਨਗੀ ਹੇਠ ਬੁਲਾਇਆ ਗਿਆ, ਜਿਸ ਵਿੱਚ ਸਮੂਹ ਪੰਚ, ਪਿੰਡ ਵਾਸੀ ਤੇ ਬਹੁਤ ਸਾਰੇ ਕਲੱਬਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਕੀ ਧਾਲੀਵਾਲ ਨੇ ਦੱਸਿਆ ਕਿ ਗ੍ਰਾਮ ਸਭਾ ਦੌਰਾਨ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ, ਮੰਡੀ, ਕੰਟਰੈਕਟ ਫਾਰਮਿੰਗ ਤੇ ਜਰੂਰੀ ਵਸਤਾਂ ਸੋਧ 2020‘, ਬਿਜਲੀ ਸੋਧ ਬਿੱਲ 'ਤੇ ਵਿਚਾਰ ਚਰਚਾ ਕੀਤੀ ਤੇ ਇਸ ਦੇ ਆਉਣ ਵਾਲੇ ਸਮੇਂ ਵਿਚ ਮਾਰੂ ਪ੍ਰਭਾਵਾਂ ਬਾਰੇ ਚਾਨਣਾ ਪਾ ਕੇ ਸਾਰਿਆਂ ਦੀ ਰਾਇ ਮੰਗੀ, ਜਿਸ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ 'ਤੇ ਥੋਪੇ ਜਾ ਰਹੇ ਆਰਡੀਨੈਂਸ ਦੀ ਨਿੰਦਾ ਕਰਦਿਆਂ ਸਖਤ ਵਿਰੋਧ ਕੀਤਾ ਗਿਆ। ਇਜਲਾਸ ਦੌਰਾਨ ਸਰਬਸੰਮਤੀ ਨਾਲ ਸਾਰੇ ਬਿੱਲਾਂ ਨੂੰ ਰੱਦ ਕਰਦਿਆਂ ਕੇਂਦਰ ਤੋਂ ਤੁਰੰਤ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਗਈ ਤੇ ਨਾਲ ਹੀ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੀ ਹਮਾਇਤ ਕਰਦਿਆਂ ਬੀ.ਡੀ.ਪੀ.ਓ ਫਰੀਦਕੋਟ ਨੂੰ ਮਤੇ ਦੀ ਕਾਪੀ ਭੇਜ ਕੇ ਅਗਲੇਰੀ ਕਾਰਵਾਈ ਦੀ ਮੰਗ ਵੀ ਕੀਤੀ ਗਈ। ਇਸ ਮਤੇ ਤੇ ਸਰਪੰਚ, ਪੰਚ, ਨਗਰ ਨਿਵਾਸੀਆਂ ਨੇ ਉਤਸ਼ਾਹ ਨਾਲ ਦਸਤਖਤ ਕੀਤੇ। ਇਸ ਮੌਕੇ ਜਸਵੀਰ ਸਿੰਘ, ਬਲੌਰ ਸਿੰਘ, ਗੇਸੇਵਕ ਸਿੰਘ, ਕੁਲਵੀਰ ਕੌਰ ਪੰਚ, ਮਨਜਿੰਦਰ ਕੌਰ, ਹਰਮੀਤ ਕੌਰ, ਸਿਮਰਜੀਤ ਕੌਰ, ਜਸਵਿੰਦਰ ਸਿੰਘ, ਸਤਵਿੰਦਰ ਸਿੰਘ, ਨੈਬ ਸਿੰਘ, ਬੋਹੜ ਸਿੰਘ, ਹਰਪੀਤ ਸਿੰਘ, ਸੂਖਮ ਸਿੰਘ ਤੇ ਰਾਜਪਾਲ ਸਿੰਘ ਵੀ ਹਾਜ਼ਰ ਸਨ।