ਸਤੀਸ਼ ਕੁਮਾਰ, ਫਰੀਦਕੋਟ : ਸੀਰ ਸੁਸਾਇਟੀ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਰਕਾਰੀ ਬਰਜਿੰਦਰਾ ਕਾਲਜ ਵਿਖੇ ਪਿ੍ਰੰਸੀਪਲ ਰਮਿੰਦਰ ਘਈ ਦੀ ਸਰਪ੍ਰਸਤੀ ਹੇਠ ਅਰਜੁਨ ਦੇ 15 ਬੂਟੇ ਲਗਾਏ । ਜਾਣਕਾਰੀ ਦਿੰਦਿਆ ਸੀਰ ਪੋ੍ਜੈਕਟ ਚੇਅਰਮੈਨ ਸੰਦੀਪ ਅਰੋੜਾ, ਪਰਦੀਪ ਚਮਕ ਤੇ ਕੇਵਲ ਕ੍ਰਿਸ਼ਨ ਕਟਾਰੀਆ ਨੇ ਦੱਸਿਆ ਕਿ ਯੂਥ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਨੇ ਆਪਣੇ ਪਿਤਾ ਸਵ. ਮਲਕੀਤ ਸਿੰਘ ਤੱਗੜ ਦੀ ਯਾਦ ਨੂੰ ਨਤਮਸਤਕ ਹੁੰਦਿਆ ਇਸ ਬਾਗ ਦੀ ਸਾਂਭ-ਸੰਭਾਲ ਕਰਨ ਦਾ ਪ੍ਰਣ ਕੀਤਾ। ਇਹ ਬਾਗ ਸਰ ਹਮਬੋਲਟ ਐਸੋਸੀਏਸ਼ਨ ਜੋਗਰਫੀ ਵਿਭਾਗ, ਰੈੱਡ ਰਿਬਨ ਕਲੱਬ ਅਤੇ ਐੱਨਐੱਸਐੱਸ ਦੇ ਵਿਸ਼ੇਸ਼ ਸਹਿਯੋਗ ਨਾਲ ਲਾਇਆ ਗਿਆ। ਇਸ ਮੌਕੇ ਸੀਰ ਸੰਸਥਾਪਕ ਸੰਦੀਪ ਅਰੋੜਾ ਨੇ ਦੱਸਿਆ ਕਿ ਅਰਜੁਨ ਦਾ ਦਰੱਖਤ ਆਪਣੇ ਆਪ ਵਿਚ ਰੋਗ ਪ੍ਰਤੀਰੋਧਕ ਦਰੱਖਤ ਹੈ ਇਸ ਦੀ ਖੱਲ ਦਿਲ ਦੇ ਰੋਗਾਂ ਲਈ ਫਾਇਦੇਮੰਦ ਹੈ। ਇਨ੍ਹਾਂ ਦਰੱਖਤਾਂ ਦੇ ਵੱਡੇ ਹੋਣ 'ਤੇ ਸ਼ਹਿਰ ਵਾਸੀਆ ਨੂੰ ਬਹੁਤ ਫਾਇਦਾ ਹੋਵੇਗਾ । ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਪੌਦੇ ਦੀ ਆਯੁਰਵੈਦਕ ਬਹੁਤ ਮਹੱਤਤਾ ਹੈ। ਅਨੇਕਾਂ ਦਵਾਈਆਂ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਬਰਜਿੰਦਰਾਂ ਕਾਲਜ ਨੇ ਪੰਜਾਬ ਦੇ ਕਈ ਵਿਰਾਸਤੀ ਰੁੱਖਾਂ ਜਿਵੇ ਕਿ ਜਾਮਣ, ਬੇਲਪੱਤਰ, ਅੰਬ, ਪਿੱਪਲ, ਬੋਹੜ ਆਦਿ ਵਿਸ਼ਾਲ ਰੁੱਖਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਮੌਕੇ ਕਾਲਜ ਸਟਾਫ ਮੈਂਬਰ, ਪੋ੍. ਅਰਮਿੰਦਰ ਸਿੰਘ, ਪੋ੍. ਗੁਰਲਾਲ ਸਿੰਘ, ਪੋ੍. ਸ਼ਾਲਿਨੀ ਗਰਗ, ਪੋ੍. ਨਵਦੀਪ ਸਿੰਘ, ਪੋ੍. ਮਨਿੰਦਰ ਕੌਰ, ਪੋ੍. ਪਰਮਜੀਤ ਕੌਰ ਬੇਦੀ, ਪੋ੍. ਵੰਦਨਾ ਗੋਇਲ, ਪਰਮਜੀਤ ਸਿੰਘ, ਨਰਿੰਦਰ ਸਿੰਘ ਨੇ ਵੀ ਇਸ ਬਾਗ ਵਿੱਚ ਆਪਣੀਆ ਸੇਵਾਵਾਂ ਦਿੱਤੀਆ ਅਤੇ ਬਾਗ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਲਈ। ਇਸ ਮੌਕੇ ਸੀਰ ਮੈਂਬਰ ਮਾਸਟਰ ਗੁਰਮੇਲ ਸਿੰਘ, ਸੰਦੀਪ ਅਰੋੜਾ, ਮੋਹਿਤ ਕੁਮਾਰ, ਪ੍ਰਤੀਕ ਸੇਠੀ, ਹਰਪ੍ਰਰੀਤ ਚੋਪੜਾ, ਮਾਸਟਰ ਦਲਜੀਤ ਸਿੰਘ, ਮਾਸਟਰ ਵਿਕਾਸ ਅਰੋੜਾ, ਰਵਿੰਦਰ ਕੁਮਾਰ ਗਰਗ, ਸੰਜੀਵ ਕੁਮਾਰ ਗੋਇਲ, ਮਾਸਟਰ ਅਮਨਪ੍ਰਰੀਤ ਸਿੰਘ, ਰਾਕੇਸ਼ ਜੈਨ, ਸਟੇਟ ਐਵਾਰਡੀ ਗੁਰਿੰਦਰ ਸਿੰਘ ਢੀਂਗੜਾ, ਮੈਡਮ ਸਿੰਮੀ, ਅੰਤਰ ਰਾਸ਼ਟਰੀ ਹਾਕੀ ਕੋਚ ਹਰਬੰਸ ਸਿੰਘ ਆਦਿ ਹਾਜ਼ਰ ਸਨ।